ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਨ ਸਭਾ ਭਰਤੀ ਘਪਲੇ ’ਤੇ ਚੁੱਪ ਕਿਉਂ ਹੋਏ ਬੈਂਸ: ਲੱਧੜ

ਅੱਜ ਬਾਅਦ ਦੁਪਹਿਰ ਰੂਪਨਗਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਆਈਏਐੱਸ ਅਫਸਰ ਐੱਸਆਰ ਲੱਧੜ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀਡੀਓ...
Advertisement
ਅੱਜ ਬਾਅਦ ਦੁਪਹਿਰ ਰੂਪਨਗਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਆਈਏਐੱਸ ਅਫਸਰ ਐੱਸਆਰ ਲੱਧੜ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀਡੀਓ ਜਾਰੀ ਕਰਕੇ ਪੰਜਾਬ ਵਿਧਾਨ ਸਭਾ ਅੰਦਰ 158 ਵਿਅਕਤੀਆਂ ਦੀ ਗਲਤ ਤਰੀਕੇ ਨਾਲ ਭਰਤੀ ਕਰਕੇ ਘਪਲਾ ਹੋਣ ਦੀ ਗੱਲ ਆਖੀ ਸੀ ਤੇ ਉਨ੍ਹਾਂ ਭਰਤੀ ਘਪਲੇ ਲਈ ਕੁੱਝ ਵਿਅਕਤੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਦੇ ਨਾਮ ਵੀ ਨਸ਼ਰ ਕੀਤੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਬੈਂਸ ਨੇ ਇਹ ਵੀ ਆਖਿਆ ਸੀ ਕਿ ‘ਆਪ’ ਦੀ ਸਰਕਾਰ ਆਉਣ ’ਤੇ ਇਸ ਭਰਤੀ ਦੀ ਜਾਂਚ ਕਰਕੇ ਕਸੂਰਵਾਰ ਵਿਅਕਤੀਆਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬ ਸਪੱਸ਼ਟ ਕਰਨ ਕਿ ਇਸ ਭਰਤੀ ਦੀ ਜਾਂਚ ਦਾ ਕੀ ਸਿੱਟਾ ਨਿਕਲਿਆ। ਉਨ੍ਹਾਂ ਆਪ ਆਗੂਆਂ ਵੱਲੋਂ ਭਾਜਪਾ ਤੇ ਲੋਕਾਂ ਦੇ ਰਾਸ਼ਨਕਾਰਡ ਰੱਦ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸੇ ਵੀ ਵਿਅਕਤੀ ਦਾ ਰਾਸ਼ਨਕਾਰਡ ਰੱਦ ਨਹੀਂ ਕੀਤਾ, ਬਲਕਿ ਸੁੁਪਰੀਮ ਕੋਰਟ ਦੇ ਨਿਰਦੇਸ਼ਾਂ ਅਧੀਨ ਸਿਰਫ ਈ. ਕੇ.ਵਾਈ.ਸੀ. ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਈ.ਕੇ.ਵਾਈ.ਸੀ. ਦਾ ਕੰਮ ਵੀ ਸੂਬਿਆਂ ਦੀਆਂ ਰਾਜ ਸਰਕਾਰਾਂ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਦੀ ਇਸ ਕੰਮ ਵਿੱਚ ਕੋਈ ਵੀ ਸਿੱਧੀ ਦਖਲਅੰਦਾਜ਼ੀ ਨਹੀਂ ਹੈ।

 

Advertisement

Advertisement