ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹ ਵਿਚ ਬਦਲਿਆ ਮੌਸਮ ਦਾ ਮਿਜ਼ਾਜ, ਲੋਕਾਂ ਨੂੰ ਹੁਮਸ ਤੇ ਗਰਮੀ ਤੋਂ ਰਾਹਤ

ਦਿੱਲੀ ਐੱਨਸੀਆਰ ਵਿਚ ਹਨੇਰੀ ਤੇ ਮੀਂਹ ਦਾ ਸੰਤਰੀ ਅਲਰਟ
Advertisement
ਚੰਡੀਗੜ੍ਹ, 30 ਮਈ

Weather Update: ਚੰਡੀਗੜ੍ਹ ਵਿਚ ਅੱਜ ਸਵੇਰੇ ਤੇਜ਼ ਹਵਾਵਾਂ ਨਾਲ ਮੀਂਂਹ ਪਿਆ, ਜਿਸ ਨਾਲ ਸ਼ਹਿਰ ਦਾ ਤਾਪਮਾਨ ਕੁਝ ਦਰਜੇ ਡਿੱਗਿਆ ਤੇ ਲੋਕਾਂ ਨੂੰ ਹੁਮਸ ਵਾਲੀ ਗਰਮੀ ਤੋਂ ਰਾਹਤ ਮਿਲੀ। ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਅੱਜ ਸਵੇਰ ਤੋਂ ਬੱਦਲਵਾਈ ਰਹੀ ਤੇ ਮੀਂਹ ਪੈ ਰਿਹਾ ਹੈ।

Advertisement

ਉਧਰ ਦਿੱਲੀ ਐੱਨਸੀਆਰ ਤੇ ਦੇਸ਼ ਦੇ ਹੋਰਨਾਂ ਮੈਦਾਨੀ ਇਲਾਕਿਆਂ ਵਿਚ ਮੌਸਮ ਵਿਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਕਿਤੇ ਹੁਮਸ ਭਰਿਆ ਮੌਸਮ ਬਣਿਆ ਹੋਇਆ ਹੈ ਤੇ ਕਿਤੇ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਦਿੱਲੀ ਐੱਨਸੀਆਰ ਵਿਚ ਅੱਜ ਸੰਤਰੀ ਅਲਰਟ ਜਾਰੀ ਕੀਤਾ ਹੈ। ਚੇਤਾਵਨੀ ਮੁਤਾਬਕ ਖੇਤਰ ਵਿਚ ਤੇਜ਼ ਹਨੇਰੀ ਦੇ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਹਵਾਵਾਂ ਦੀ ਰਫ਼ਤਾਰ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪੁੱਜਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ 31 ਮਈ ਨੂੰ ਅੰਸ਼ਕ ਬੱਦਲਵਾਈ ਤੇ ਹਲਕੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 30-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। 1 ਜੂਨ ਨੂੰ ਵੀ ਬੱਦਲਵਾਈ ਰਹੇਗੀ, ਪਰ ਮੌਸਮ ਖੁਸ਼ਕ ਰਹੇਗਾ।

ਸ਼ਿਮਲਾ ਵਿਚ ਰਿੱਜ ਨੇੜੇ ਮੀਂਹ ਤੋਂ ਬਚਣ ਲਈ ਛਤਰੀਆਂ ਲੈ ਕੇ ਜਾਂਦੇ ਕੁਝ ਲੋਕ।-ਫੋਟੋ: ਲਲਿਤ ਕੁਮਾਰ

ਇਸ ਦੌਰਾਨ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵਿਚ ਵੀ ਮੀਂਹ ਪੈਣ ਨਾਲ ਮੌਸਮ ਖੁ਼ਸ਼ਗਵਾਰ ਹੋ ਗਿਆ ਹੈ। ਮੀਂਹ ਨਾਲ ਤਾਪਮਾਨ ਕਈ ਦਰਜੇ ਹੇਠਾਂ ਡਿੱਗ ਗਿਆ ਤੇ ਲੋਕਾਂ ਨੇ ਸ਼ਿਮਲਾ ਦੇ ਰਿੱਜ ’ਤੇ ਮੌਸਮ ਦਾ ਆਨੰਦ ਮਾਣਿਆ।

 

 

 

Advertisement