ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਕਾਰਨ ਵੱਖ-ਵੱਖ ਥਾਈਂ ਪਾਣੀ ਭਰਿਆ; ਲੋਕ ਪ੍ਰੇਸ਼ਾਨ

ਇੱਥੇ ਭਰਵੇਂ ਮੀਂਹ ਨੇ ਜ਼ੀਰਕਪੁਰ ਵਾਸੀਆਂ ਦੀਆਂ ਮੁਸ਼ਕਲਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਲੰਘੀ ਰਾਤ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਥਾਂ ਥਾਂ ਪਾਣੀ ਭਰ ਗਿਆ ਹੈ। ਇਸ ਕਾਰਨ ਆਮ ਲੋਕਾਂ ਦਾ ਜਨ ਜੀਵਨ ਪੂਰੀ ਤਰਾਂ ਪ੍ਰਭਾਵਿਤ ਹੋ ਗਿਆ...
Advertisement

ਇੱਥੇ ਭਰਵੇਂ ਮੀਂਹ ਨੇ ਜ਼ੀਰਕਪੁਰ ਵਾਸੀਆਂ ਦੀਆਂ ਮੁਸ਼ਕਲਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਲੰਘੀ ਰਾਤ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਥਾਂ ਥਾਂ ਪਾਣੀ ਭਰ ਗਿਆ ਹੈ। ਇਸ ਕਾਰਨ ਆਮ ਲੋਕਾਂ ਦਾ ਜਨ ਜੀਵਨ ਪੂਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ। ਇਸ ਕਾਰਨ ਸਭ ਤੋਂ ਵਧ ਦਿੱਕਤ ਬਲਟਾਣਾ ਖੇਤਰ ਵਿੱਚ ਬਣੀ। ਇਥੇ ਚੁਆਇਸ ਹੋਟਲ ਵਾਲੀ ਸੜਕ ਪੂਰੀ ਤਰਾਂ ਪਾਣੀ ਵਿੱਚ ਡੁੱਬ ਗਈ ਅਤੇ ਇਥੇ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ। ਸੁਖਨਾ ਚੋਅ ਦੀ ਜ਼ਮੀਨ ਵਿੱਚ ਸਥਿਤ ਪੁਲੀਸ ਚੌਕੀ ਵੀ ਪਾਣੀ ਵਿੱਚ ਡੁੱਬ ਗਈ। ਇਥੋਂ ਦੀ ਕਈ ਰਿਹਾਇਸ਼ੀ ਕਲੋਨੀਆਂ ਵਿੱਚ ਪਾਣੀ ਵੜ ਗਿਆ। ਇਸ ਵਾਰ ਚੰਡੀਗੜ੍ਹ ਸੁਖਨਾ ਝੀਲ ਵਿੱਚੋਂ ਪਾਣੀ ਛੱਡਣ ਦਾ ਜ਼ਿਆਦਾ ਅਸਰ ਬਲਟਾਣਾ ਖੇਤਰ ਵਿੱਚ ਨਹੀਂ ਪਿਆ ਜਿਸ ਦੇ ਪਿੱਛੇ ਸੁਖਨਾ ਚੋਅ ਦੀ ਕੀਤੀ ਗਈ ਸਫਾਈ ਸੀ। ਬਲਟਾਣਾ ਤੋਂ ਇਲਾਵਾ ਢਕੋਲੀ ਅਤੇ ਪੀਰਮੁਛੱਲਾ ਖੇਤਰ ਵਿੱਚ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਥੇ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਆਵਾਜਾਈ ਠੱਪ ਹੋ ਗਈ। ਢਕੋਲੀ ਪੁਲੀਸ ਸਟੇਸ਼ਨ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਪੁਲੀਸ ਮੁਲਾਜ਼ਮਾਂ ਨੂੰ ਕੰਮ ਕਰਨ ਵਿੱਚ ਦਿੱਕਤ ਆਈ। ਵੀ.ਆਈ.ਪੀ. ਸੜਕ, ਦਿਆਲਪੁਰਾ ਸੜਕ, ਸਨੌਲੀ, ਗਾਜ਼ੀਪੁਰ, ਨਗਲਾ, ਛੱਤ ਸਣੇ ਹੋਰਨਾਂ ਸੜਕਾਂ ’ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ।

ਨਿਊ ਚੰਡੀਗੜ੍ਹ ’ਚ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ

Advertisement

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਲਗਾਤਾਰ ਪੈ ਰਹੇ ਮੀਂਹ ਕਾਰਨ ਨਿਊ ਚੰਡੀਗੜ੍ਹ ਇਲਾਕੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਸਾਗਰ ਸਿੰਘ ਪੜੌਲ, ਹਰਜਿੰਦਰ ਜਿੰਦੂ ਸੂੰਂਕ, ਸਤਵੀਰ ਸਿੰਘ ਸੱਤੀ ਮੁੱਲਾਂਪੁਰ ਗਰੀਬਦਾਸ, ਅਜੀਤ ਸਿੰਘ ਤੇ ਅਰਵਿੰਦਰ ਸਿੰਘ ਕਾਲਾ ਭੜੌਂਜੀਆਂ, ਕਮਲਜੀਤ ਸਿੰਘ ਤਕੀਪੁਰ, ਦਲਵਿੰਦਰ ਸਿੰਘ ਬੈਨੀਪਾਲ ਕਰਤਾਰਪੁਰ, ਜੱਗੀ ਕਾਦੀਮਾਜਰਾ, ਰਵੀ ਸ਼ਰਮਾ ਮੁੱਲਾਂਪੁਰ ਗਰੀਬਦਾਸ ਤੇ ਚੌਧਰੀ ਸ਼ਾਮ ਲਾਲ ਮਾਜਰੀਆਂ ਆਦਿ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਖੇਤਾਂ ਵਿੱਚ ਬੀਜੀ ਹੋਈ ਜੀਰੀ, ਚਰੀ, ਬਾਜਰਾ, ਮੱਕੀ ਆਦਿ ਦੀ ਫਸਲ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਕਿਸਾਨਾਂ ਵੱਲੋਂ ਖੇਤਾਂ ਵਿੱਚੋਂ ਪਾਣੀ ਨੂੰ ਕੱਢਿਆ ਜਾ ਰਿਹਾ ਹੈ। ਪਸ਼ੂਆਂ ਲਈ ਖੇਤਾਂ ਵਿੱਚੋਂ ਚਾਰਾ ਕੱਟਣ ਲਈ ਮੁਸ਼ਕਲ ਹੋ ਗਈ ਹੈ।

ਮੀਂਹ ਕਾਰਨ ਘਰ ਦੀ ਛੱਤ ਡਿੱਗੀ

ਅੰਬਾਲਾ (ਰਤਨ ਸਿੰਘ ਢਿੱਲੋਂ): ਇੱਥੇ ਰਾਤ ਤੋਂ ਲਗਾਤਾਰ ਪੈ ਰਹੀ ਬਾਰਸ਼ ਦੇ ਚਲਦਿਆਂ ਅੰਬਾਲਾ ਦੇ ਬੀਹਟਾ ਪਿੰਡ ਵਿਚ ਇੱਕ ਘਰ ਦੀ ਕੱਚੀ ਛੱਤ ਡਿਗ ਪਈ ਜਿਸ ਦੇ ਮਲਬੇ ਥੱਲੇ ਇੱਕ ਔਰਤ ਅਤੇ ਉਸ ਦੇ ਦੋ ਬੱਚੇ ਦੱਬ ਗਏ। ਇਹ ਘਟਨਾ ਅੱਜ ਸਵੇਰੇ ਵਾਪਰੀ। ਰੌਲਾ ਸੁਣ ਕੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਮਲਬਾ ਹਟਾ ਕੇ ਹੇਠੋਂ 35 ਸਾਲਾ ਔਰਤ ਸੁਖਵਿੰਦਰ, ਉਸ ਦੀ ਅੱਠ ਸਾਲਾ ਧੀ ਅਮਨੀਤ ਅਤੇ ਚਾਰ ਸਾਲਾ ਪੁੱਤਰ ਸਮਰੀਕ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ। ਮੁਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਤਿੰਨਾਂ ਨੂੰ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

 

Advertisement
Show comments