ਸਵਾਂ ਨਦੀ ਵਿੱਚ ਪਾਣੀ ਦਾ ਪੱਧਰ ਵਧਿਆ
ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਅੱਜ ਪਾਣੀ ਦਾ ਪੱਧਰ 1670.70 ਰਿਕਾਰਡ ਕੀਤਾ ਗਿਆ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 9 30 ਫੁੱਟ ਥੱਲੇ ਹੈ। ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਮੀਂਹ ਕਾਰਨ ਸਵਾਂ ਨਦੀ ਵਿੱਚ ਕਾਫੀ ਤਦਾਦ ’ਚ ਪਾਣੀ ਆ ਰਿਹਾ ਹੈ, ਜੇ ਪਾਣੀ ਵੱਧਣ ਦੇ ਹਲਾਤ ਬਣੇ ਤਾਂ ਪਿੰਡਾਂ ਪਾਣੀ ਵਿੱਚ ਘਿਰ ਸਕਦੇ ਹਨ । ਦੂਜੇ ਪਾਸੇ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਸਰਾਂ ਪੱਤਣ ਤੋਂ ਅੱਗੇ ਪਾਣੀ ਦਰਿਆ ਦੇ ਕੰਢਿਆ ਤੋਂ ਬਾਹਰ ਜਾ ਰਿਹਾ ਹੈ ਪਰ ਸਥਿਤੀ ਕੰਟਰੋਲ ਹੇਠ ਹੈ।
ਥਰਮਲ ਪਲਾਂਟ ਦੀ ਮਾਈਕਰੋ ਹਾਈਡਲ ਚੈਨਲ ਨਹਿਰ ਲੀਕੇਜ ਕਾਰਨ ਬੰਦ
Advertisementਘਨੌਲੀ (ਜਗਮੋਹਨ ਸਿੰਘ): ਅੱਜ ਬਾਅਦ ਦੁਪਹਿਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਮਾਈਕਰੋ ਹਾਈਡਲ ਚੈਨਲ ਨਹਿਰ ਲੀਕੇਜ ਹੋਣ ਕਾਰਨ ਬੰਦ ਕਰ ਦਿੱਤੀ ਗਈ। ਥਰਮਲ ਪ੍ਰਬੰਧਕਾਂ ਵੱਲੋਂ ਪਿੰਡ ਆਸਪੁਰ ਵਾਲੇ ਪਾਸੇ ਦੇ ਗੇਟ ਖੋਲ੍ਹ ਕੇ ਪਾਣੀ ਸਿਰਸਾ ਨਦੀ ਵੱਲ ਛੱਡ ਦਿੱਤਾ ਗਿਆ ਹੈ। ਪਿੰਡ ਰਣਜੀਤਪੁਰਾ ਦੇ ਸਾਬਕਾ ਪੰਚ ਜਰਨੈਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਰਣਜੀਤ ਪੁਰਾ ਨੇੜੇ ਨਹਿਰ ਦੇ ਥਲਿਉਂ ਲੀਕੇਜ਼ ਹੋ ਰਹੀ ਸੀ ਪਰ ਅੱਜ ਬਾਦ ਦੁਪਿਹਰ ਨਹਿਰ ਦੀ ਪਟੜੀ ਤੋਂ ਵੀ ਵੱਡੇ ਪੱਧਰ ਤੇ ਪਾਣੀ ਰਿਸਣਾ ਸ਼ੁਰੂ ਹੋ ਗਿਆ, ਜਿਸ ਸਬੰਧੀ ਉਨ੍ਹਾਂ ਵਲੋਂ ਥਰਮਲ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦਸਿਆ ਕਿ ਥਰਮਲ ਪ੍ਰਬੰਧਕਾਂ ਨੇ ਨਹਿਰ ਦੇ ਗੇਟ ਖੋਲ੍ਹ ਕੇ ਪਾਣੀ ਸਿਰਸਾ ਨਦੀ ਵਲ ਛੱਡ ਦਿੱਤਾ ਹੈ।