ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ ਦੀਆਂ ਸੜਕਾਂ ’ਤੇ ਭਰਿਆ ਪਾਣੀ

ਅੱਜ ਸਵੇਰੇ ਕਈ ਘੰਟੇ ਪਈ ਭਰਵੀਂ ਬਾਰਿਸ਼ ਨਾਲ ਮੁਹਾਲੀ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ। ਇਸ ਨਾਲ ਕਈਂ ਥਾਵਾਂ ਤੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਹੋਈ ਅਤੇ ਮੀਂਹ ਹਟਣ ਮਗਰੋਂ ਪਾਣੀ ਉਤਰਨ ਨਾਲ ਆਵਾਜਾਈ ਸੁਚਾਰੂ ਢੰਗ...
Advertisement

ਅੱਜ ਸਵੇਰੇ ਕਈ ਘੰਟੇ ਪਈ ਭਰਵੀਂ ਬਾਰਿਸ਼ ਨਾਲ ਮੁਹਾਲੀ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ। ਇਸ ਨਾਲ ਕਈਂ ਥਾਵਾਂ ਤੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਹੋਈ ਅਤੇ ਮੀਂਹ ਹਟਣ ਮਗਰੋਂ ਪਾਣੀ ਉਤਰਨ ਨਾਲ ਆਵਾਜਾਈ ਸੁਚਾਰੂ ਢੰਗ ਨਾਲ ਚਾਲੂ ਹੋ ਸਕੀ। ਪਿੰਡ ਸੁਖਗੜ੍ਹ, ਦੁਰਾਲੀ, ਵੇਵ ਅਸਟੇਟ, ਫੇਜ਼ ਛੇ, ਫੇਜ਼ ਗਿਆਰਾਂ ਆਦਿ ਦੀਆਂ ਦੀਆਂ ਸੜਕਾਂ ਤੇ ਕਾਫ਼ੀ ਪਾਣੀ ਭਰਿਆ ਰਿਹਾ। ਪਾਣੀ ਵਿਚ ਕਈ ਥਾਵਾਂ ਉੱਤੇ ਲੋਕਾਂ ਦੇ ਦੋਪਹੀਆ ਵਾਹਨ ਬੰਦ ਹੁੰਦੇ ਵੇਖੇ ਗਏ। ਬਲੌਂਗੀ ਕਲੋਨੀ ਦੀਆਂ ਕਈ ਗਲੀਆਂ ਅਤੇ ਫੇਜ਼ ਗਿਆਰਾਂ ਦੀਆਂ ਅੰਦਰੂਨੀ ਸੜਕਾਂ ’ਤੇ ਵੀ ਕਾਫ਼ੀ ਪਾਣੀ ਭਰ ਗਿਆ। ਮੁਹਾਲੀ ਸ਼ਹਿਰ ਦੀਆਂ ਕਈਂ ਪਾਰਕਿੰਗਾਂ ਅਤੇ ਬੇਸਮੈਂਟਾਂ ਵਿੱਚ ਵੀ ਪਾਣੀ ਆ ਗਿਆ। ਸੈਕਟਰ 89 ਨੇੜੇ ਉਸਾਰੀ ਅਧੀਨ ਨਿੱਜੀ ਹਸਪਤਾਲ ਦੇ ਨੇੜੇ ਸੜਕ ਅਤੇ ਜ਼ਮੀਨ ਵੀ ਧੱਸ ਗਈ। ਮੁਹਾਲੀ ਦੇ ਉਦਯਗਿਕ ਖੇਤਰ ਫੇਜ਼ ਪਹਿਲਾ ਦੇ ਪਾਵਰਕੌਮ ਦੇ ਦਫ਼ਤਰ ਦੇ ਸੇਵਾ ਕੇਂਦਰ ਦੀ ਛੱਤ ਦੇ ਕੁੱਝ ਹਿੱਸੇ ਦੀ ਸੀਲਿੰਗ ਟੁੱਟ ਕੇ ਥੱਲੇ ਡਿੱਗ ਗਈ। ਇਸ ਨਾਲ ਕੁਝ ਫ਼ਾਇਲਾਂ ਵੀ ਨੁਕਸਾਨੀਆਂ ਗਈਆਂ।

Advertisement
Advertisement
Show comments