ਲਾਂਘਾ ਨਾ ਮਿਲਣ ’ਤੇ ਸੰਘਰਸ਼ ਦੀ ਚਿਤਾਵਨੀ
ਰੰਧਾਵਾ ਰੋਡ ’ਤੇ ਪੈਂਦੇ ਕਰੀਬ ਇੱਕ ਦਰਜਨ ਪਿੰਡਾਂ ਦੇ ਵਸਨੀਕਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੇ ਨਾਂ ਭੇਜੀ ਇੱਕ ਸ਼ਿਕਾਇਤ ਵਿੱਚ ਕਿਹਾ ਕਿ ਜੇ ਉਨ੍ਹਾਂ ਦੇ ਪਿੰਡਾਂ ਨੇੜਿਓਂ ਲੰਘਦੇ ਭਾਰਤ ਮਾਲਾ ਮਾਰਗ ’ਤੇ ਚੜਨ ਲਈ ਲਾਂਘਾ ਨਾ...
Advertisement
ਰੰਧਾਵਾ ਰੋਡ ’ਤੇ ਪੈਂਦੇ ਕਰੀਬ ਇੱਕ ਦਰਜਨ ਪਿੰਡਾਂ ਦੇ ਵਸਨੀਕਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੇ ਨਾਂ ਭੇਜੀ ਇੱਕ ਸ਼ਿਕਾਇਤ ਵਿੱਚ ਕਿਹਾ ਕਿ ਜੇ ਉਨ੍ਹਾਂ ਦੇ ਪਿੰਡਾਂ ਨੇੜਿਓਂ ਲੰਘਦੇ ਭਾਰਤ ਮਾਲਾ ਮਾਰਗ ’ਤੇ ਚੜਨ ਲਈ ਲਾਂਘਾ ਨਾ ਦਿੱਤਾ ਗਿਆ ਤਾਂ ਉਹ 24 ਨਵੰਬਰ ਤੋਂ ਸੰਘਰਸ਼ ਸ਼ੁਰੂ ਕਰ ਦੇਣਗੇ। ਪਿੰਡ ਬਜਹੇੜੀ, ਸੋਤਲ, ਘੋਗਾ ਖੇੜੀ, ਗੜਾਂਗਾ, ਸਿੱਲ, ਮਦਨਹੇੜੀ ਦੇ ਸਰਪੰਚਾਂ ਅਤੇ ਹੋਰ ਵਸਨੀਕਾਂ ਨੇ ਪੱਤਰ ’ਚ ਲਿਖਿਆ ਕਿ ਪਿੰਡ ਬਜਹੇੜੀ ਅਤੇ ਪੀਰ ਸੁਹਾਣਾ ਦੇ ਵਸਨੀਕਾਂ ਤੇ ਪੰਚਾਇਤਾਂ ਨੇ ਇਹ ਜ਼ਮੀਨਾਂ ਇਸ ਪ੍ਰਾਜੈਕਟ ਲਈ ਦਿੱਤੀਆਂ ਸਨ ਤਾਂ ਕਿ 205-ਏ ਆਈ ਟੀ ਸੀ ਟੀ ਬਣ ਸਕੇ ਪਰ ਇਨ੍ਹਾਂ ਪਿੰਡਾਂ ਨੂੰ ਸੜਕ ’ਤੇ ਚੜਨ ਲਈ ਕੋਈ ਲਾਂਘਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕ 24 ਨਵੰਬਰ ਤੋਂ ਬਜਹੇੜੀ ਨੇੜੇ ਟੌਲ ਪਲਾਜ਼ਾ ’ਤੇ ਧਰਨਾ ਸ਼ੁਰੂ ਕਰਨਗੇ।
Advertisement
Advertisement
