ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਟਾਕੇ ਵੇਚਣ ਵਾਲਿਆਂ ਵੱਲੋਂ ਨਿਯਮਾਂ ਦੀ ਉਲੰਘਣਾ

ਕੌਮੀ ਮਾਰਗ ਦੇ ਬਾਈਪਾਸ ’ਤੇ ਵੱਡੀ ਗਿਣਤੀ ਸਟਾਲਾਂ ਲੱਗੀਆਂ; ਆਵਾਜਾਈ ਪ੍ਰਭਾਵਿਤ
ਕੁਰਾਲੀ ਦੇ ਕੌਮੀ ਮਾਰਗ ’ਤੇ ਲੱਗੀਆਂ ਪਟਾਕਿਆਂ ਦੀਆਂ ਸਟਾਲਾਂ ਕਾਰਨ ਜਾਮ ਹੋਈ ਆਵਾਜਾਈ।
Advertisement

ਸ਼ਹਿਰ ਵਿੱਚ ਪਟਾਕੇ ਵੇਚਣ ਵਾਲਿਆਂ ਵਿੱਕਰੀ ਦੇ ਨਿਯਮਾਂ ਅਤੇ ਅਦਾਲਤੀ ਹੁਕਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦੇ ਨੱਕ ਹੇਠ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ, ਸੜਕਾਂ ਅਤੇ ਕੁਰਾਲੀ ਬਾਈਪਾਸ ’ਤੇ 500 ਤੋਂ ਵਧੇਰੇ ਸਟਾਲਾਂ ਤੇ ਦੁਕਾਨਾਂ ਵਿੱਚ ਪਟਾਕਿਆਂ ਦਾ ਵਪਾਰ ਹੋ ਰਿਹਾ ਹੈ।

ਅਦਾਲਤ ਵੱਲੋਂ ਜਾਰੀ ਹੁਕਮਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕਰੀਬ 20 ਲਾਇਸੈਂਸ ਧਾਰਕ ਥੋਕ ਪਟਾਕਾ ਵਪਾਰੀਆਂ ਤੋਂ ਇਲਾਵਾ ਚਾਰ ਹੋਰ ਆਰਜ਼ੀ ਸਟਾਲਾਂ ਲਈ ਲਾਇਸੈਂਸ ਜਾਰੀ ਕੀਤੇ ਗਏ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਇੱਥੇ ਸੈਂਕੜੇ ਦੁਕਾਨਾਂ ਅਤੇ ਸਟਾਲਾਂ ’ਤੇ ਪਟਾਕਿਆਂ ਅਤੇ ਅਤਿਸ਼ਬਾਜ਼ੀ ਦਾ ਵਪਾਰ ਹੋ ਰਿਹਾ ਹੈ। ਸ਼ਹਿਰ ਦੇ ਬੱਸ ਅੱਡਾ ਚੌਕ ਤੋਂ ਮੋਰਿੰਡਾ ਰੋਡ ਉੱਤੇ ਸੈਂਕੜੇ ਦੁਕਾਨਦਾਰਾਂ ਵੱਲੋਂ ਆਪਣੇ ਹੋਰ ਕਾਰੋਬਾਰ ਬੰਦ ਕਰ ਕੇ ਅਤਿਸ਼ਬਾਜ਼ੀ ਭੰਡਾਰਨ ਕਰ ਕੇ ਇਹ ਵਪਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਿਹਾਇਸ਼ੀ ਕਲੋਨੀਆਂ ਵਿੱਚੋਂ ਲੰਘਦੀ ਬਡਾਲੀ ਰੋਡ ’ਤੇ ਵੀ ਧੜੱਲੇ ਨਾਲ ਪਟਾਕੇ ਵਿਕ ਰਹੇ ਹਨ। ਇਹੋ ਨਹੀਂ ਸਗੋਂ ਸਕੂਲਾਂ ਦੇ ਬਿਲਕੁਲ ਨੇੜੇ ਪਾਵਰਕੌਮ ਤੇ ਰੇਲਵੇ ਦੇ ਬਿਜਲੀ ਗਰਿੱਡਾਂ ਦੇ ਕੋਲ ਵੀ ਪਟਾਕਿਆਂ ਦੀ ਮਾਰਕੀਟ ਬਣ ਚੁੱਕੀ ਹੈ। ਇਹੋ ਨਹੀਂ ਦੀਵਾਲੀ ਦਾ ਤਿਓਹਾਰ ਨੇੜੇ ਆਉਂਦਿਆਂ ਹੀ ਸਟਾਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਵਧ ਰਹੀ ਹੈ।

Advertisement

ਸ਼ਹਿਰ ਦੇ ਕੌਮੀ ਮਾਰਗ ’ਤੇ ਬਣੇ ਬਾਈਪਾਸ ਉੱਤੇ ਪਡਿਆਲਾ ਤੋਂ ਲੈ ਕੇ ਬੰਨ੍ਹਮਾਜਰਾ ਤੱਕ ਪਟਾਕਿਆਂ ਅਤੇ ਆਤਿਸ਼ਬਾਜ਼ੀ ਦੀਆਂ ਸੈਂਕੜੇ ਆਰਜ਼ੀ ਸਟਾਲਾਂ ਲੱਗ ਚੁੱਕੀਆਂ ਹਨ। ਕੌਮੀ ਮਾਰਗ ’ਤੇ ਟੈਂਟ ਲਗਾ ਕੇ ਲਗਾਈਆਂ ਸਟਾਲਾਂ ਵਿੱਚ ਪਟਾਕੇ ਤੇ ਆਤਿਸ਼ਬਾਜ਼ੀ ਦਾ ਭੰਡਾਰਨ ਕਿਸੇ ਵੀ ਸਮੇਂ ਅਣ-ਸੁਖਾਵੀਂ ਘਟਨਾ ਦਾ ਕਾਰਨ ਬਣ ਸਕਦਾ ਹੈ। ਸਟਾਲਾਂ ਵਿੱਚ ਲੱਗੇ ਟੈਂਟ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਕੋਈ ਵੀ ਪ੍ਰਬੰਧ ਨਹੀਂ ਹੈ।

 

ਨਿਯਮਾਂ ਦੀ ਉਲੰਘਣਾ ਕਰਨ ’ਤੇ ਕਾਰਵਾਈ ਕਰਾਂਗੇ: ਡੀ ਸੀ

ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਕਿਹਾ ਕਿ ਪਟਾਕਿਆ ਅਤੇ ਆਤਿਸਬਾਜ਼ੀ ਦੇ ਵਪਾਰ ਸਬੰਧੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Show comments