ਵਿਨੀਤ ਵਰਮਾ ਵੱਲੋਂ ਚਨਾਲੋਂ ਦੇ ਉਦਯੋਗਿਕ ਫੋਕਲ ਪੁਆਇੰਟ ਦਾ ਦੌਰਾ
ਵਰਮਾ ਨੇ ਐੱਮ ਸੀ ਕੁਰਾਲੀ ਅਤੇ ਪੰਜਾਬ ਲਘੂ ਸੱਨਅਤੀ ਨਿਰਯਾਤ ਨਿਗਮ ਨੂੰ ਨਿਰਦੇਸ਼ ਦਿੱਤਾ ਕਿ ਸੀਵਰੇਜ ਸਫ਼ਾਈ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਰੱਦ ਕੀਤੇ ਉਦਯੋਗਿਕ ਪਲਾਟਾਂ ਦੀ ਦੁਬਾਰਾ ਅਲਾਟਮੈਂਟ ਪੀ ਐੱਸ ਆਈ ਈ ਸੀ ਵੱਲੋਂ ਪੂਰੀ ਤਰ੍ਹਾਂ ਮੈਰਿਟ ਅਧਾਰਿਤ ਤਰੀਕੇ ਨਾਲ ਕੀਤੇ ਜਾਣ ਦਾ ਭਰੋਸਾ ਵੀ ਦਿੱਤਾ।
ਉਨ੍ਹਾਂ ਨਿਰਦੇਸ਼ ਦਿੱਤਾ ਕਿ ਉਦਯੋਗਿਕ ਇਲਾਕੇ ਦੇ ਵਾਤਾਵਰਨ ਨੂੰ ਸੁਧਾਰਨ ਲਈ ਗਰੀਨ ਬੈਲਟ ਦੀ ਸੰਭਾਲ ਸਬੰਧਿਤ ਵਿਭਾਗ ਵੱਲੋਂ ਕੀਤੀ ਜਾਵੇ ਜਾਂ ਇਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਉਦਯੋਗਿਕ ਐਸੋਸੀਏਸ਼ਨ ਨੂੰ ਸੌਂਪੀ ਜਾਵੇ। ਵਿਨੀਤ ਵਰਮਾ ਨੇ ਇੰਟਰਲਾਕਿੰਗ ਟਾਈਲਾਂ ਦੇ ਕੰਮ ਨੂੰ ਇੱਕ ਮਹੀਨੇ ਅੰਦਰ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਨਗਰ ਕੌਂਸਲ ਕੁਰਾਲੀ ਨੂੰ ਮੁੱਖ ਸੜਕ ’ਤੇ ਹੋਏ ਆਰਜ਼ੀ ਕਬਜ਼ਿਆਂ ਨੂੰ ਹਟਾਉਣ ਅਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਵੀ ਹਦਾਇਤ ਕੀਤੀ। ਐਸੋਸੀਏਸ਼ਨ ਨੇ ਪਰਮਿੰਦਰ ਸਿੰਘ ਮਾਂਗਟ ਨੇ ਧੰਨਵਾਦ ਕੀਤਾ।
ਇਸ ਮੌਕੇ ਰਾਮ ਸਰੂਪ ਸ਼ਰਮਾ, ਸੁਰਿੰਦਰ ਸਿੰਘ, ਗੁਰਮੇਲ ਸਿੰਘ ਪਾਬਲਾ, ਡਾ. ਸ਼ੇਖਰ ਜਿੰਦਲ, ਯਸ਼ਪਾਲ ਬਾਂਸਲ, ਨਵਜੋਤ ਸਿੰਘ, ਕਾਰਜਕਾਰੀ ਮੈਂਬਰ ਸਾਹਿਲ ਧੀਮਾਨ ਤੇ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਦਿਲਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਹਾਜ਼ਰ ਸਨ।
