ਵਿਨਾਇਕ ਯੂਪੀ ਨੇ ਝੰਡੀ ਦੀ ਕੁਸ਼ਤੀ ਜਿੱਤੀ
ਪਿੰਡ ਗੋਹਲਣੀ ਵਿੱਚ ਕੁਸ਼ਤੀ ਦੰਗਲ ਕਰਵਾਇਆ
Advertisement
ਇੱਥੋਂ ਨੇੜਲੇ ਪਿੰਡ ਗੋਹਲਣੀ ਵਿੱਚ ਇੱਕ ਰੋਜ਼ਾ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਯੂਪੀ ਤੋਂ ਲਗਭਗ 200 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਕੁਸ਼ਤੀ ਦੰਗਲ ਦਾ ਸੈਂਕੜੇ ਦਰਸ਼ਕਾਂ ਨੇ ਆਨੰਦ ਮਾਣਿਆ। ਝੰਡੀ ਦੀ ਕੁਸ਼ਤੀ ਵਿੱਚ ਛੋਟਾ ਸੁਦਾਮ ਹੁਸ਼ਿਆਰਪੁਰ ਅਤੇ ਵਿਨਾਇਕ ਯੂਪੀ ਵਿੱਚਕਾਰ ਹੋਈ। ਪੁਆਇੰਟਾਂ ਦੇ ਅਧਾਰ ਤੇ ਵਿਨਾਇਕ ਯੂਪੀ ਜੇਤੂ ਰਿਹਾ ਜਿਸ ਨੂੰ ਸਪਲੈਂਡਰ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਗਿਆ। ਸੈਮੀ ਫਾਈਨਲ ਜੇਤੂ ਪਹਿਲਵਾਨ ਨੂੰ ਸੋਨੇ ਦੀ ਮੁੰਦਰੀ ਦਿੱਤੀ ਗਈ। ਸਪਲੈਂਡਰ ਮੋਟਰਸਾਈਕਲ ਦੀ ਸੇਵਾ ਬਿੱਕਰ ਸ਼ਾਹ ਵੱਲੋਂ ਅਤੇ ਸੋਨੇ ਦੀ ਮੁੰਦਰੀ ਦੀ ਸੇਵਾ ਰਾਮਪਲ ਚੌਧਰੀ ਵੱਲੋਂ ਕੀਤੀ ਗਈ। ਕੁਸ਼ਤੀ ਦੰਗਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਲਾਲ ਸੈਣੀ, ਧਰਮ ਚੰਦ, ਚਰਨ ਦਾਸ, ਮਨਜੀਤ ਸਿੰਘ, ਅੰਕਸ਼ਿਤ ਬਲਵਿੰਦਰ ਸਿੰਘ, ਮਨਜੀਤ ਸਿੰਘ ਸੈਣੀ, ਰਜਿੰਦਰ ਪਾਲ, ਗੁਰਦਿਆਲ ਸਿੰਘ ਅਤੇ ਸੁਮਿਤ ਕੁਮਾਰ ਵੱਲੋਂ ਅਹਿਮ ਸਹਿਯੋਗ ਦਿੱਤਾ ਗਿਆ। ਇਸ ਕੁਸ਼ਤੀ ਦੰਗਲ ਵਿੱਚ ਪਹਿਲਵਾਨ ਵੱਡਾ ਸੁਦਾਮ, ਵਿਸ਼ੂ ਉਨਾ, ਸ਼ੁਭਮ ਰਾਏਵਾਲ, ਬੱਗੂ ਜੰਮੂ, ਰਫੀ, ਸ਼ੈਰੀ ਬਡਾਲਾ, ਪਰਮਿੰਦਰ ਗਿੱਲ, ਬਾਦਸ਼ਾਹ ਬਲੀ ਅਤੇ ਸੈਫ ਅਲੀ ਨੇ ਕੁਸ਼ਤੀਆਂ ਵਿੱਚ ਜ਼ੋਰ-ਅਜਮਾਈ ਕੀਤੀ।
Advertisement
Advertisement
