ਮੁਹਾਲੀ ਦੇ ਮੈਗਾ ਪ੍ਰਾਜੈਕਟਾਂ ਤੇ ਪਿੰਡਾਂ ਨੂੰ ਨਹਿਰੀ ਪਾਣੀ ਦੀ ਲੋੜ: ਬੇਦੀ
ਮੁਹਾਲੀ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮਹਾਲੀ ਅਤੇ ਇਸ ਨਾਲ ਲੱਗਦੇ ਵੱਡੇ ਮੈਗਾ ਪ੍ਰਾਜੈਕਟਾਂ ਅਤੇ ਪਿੰਡਾਂ ਲਈ ਨਹਿਰੀ ਪਾਣੀ ਸਪਲਾਈ ਦੀ ਤੁਰੰਤ ਵਿਵਸਥਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ...
Advertisement
ਮੁਹਾਲੀ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮਹਾਲੀ ਅਤੇ ਇਸ ਨਾਲ ਲੱਗਦੇ ਵੱਡੇ ਮੈਗਾ ਪ੍ਰਾਜੈਕਟਾਂ ਅਤੇ ਪਿੰਡਾਂ ਲਈ ਨਹਿਰੀ ਪਾਣੀ ਸਪਲਾਈ ਦੀ ਤੁਰੰਤ ਵਿਵਸਥਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀ ਡੀ ਆਈ, ਐਰੋਸਿਟੀ, ਆਈ ਟੀ ਸਿਟੀ, ਸੈਕਟਰ 90-91, ਸੈਕਟਰ 82 ਸਣੇ ਕਈ ਪ੍ਰਾਈਵੇਟ ਪ੍ਰਾਜੈਕਟ, ਜਿਹੜੇ ਗਮਾਡਾ ਵੱਲੋਂ ਮਨਜ਼ੂਰ ਕੀਤੇ ਗਏ ਹਨ, ਅਜੇ ਤੱਕ ਨਹਿਰੀ ਪਾਣੀ ਸਪਲਾਈ ਤੋਂ ਵਾਂਝੇ ਹਨ। ਇਸੇ ਤਰ੍ਹਾਂ ਸੋਹਾਣਾ, ਬਲੌਂਗੀ, ਬੜਮਾਜਰਾ, ਮੌਲੀ, ਲਖਨੌਰ, ਚਿੱਲਾ ਵਰਗੇ ਪਿੰਡਾਂ ਨੂੰ ਵੀ ਅੱਜ ਤੱਕ ਇਹ ਸੁਵਿਧਾ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਪ੍ਰਾਜੈਕਟਾਂ ਨੂੰ ਗਮਾਡਾ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ, ਤਾਂ ਵੱਖ-ਵੱਖ ਚਾਰਜ ਵੀ ਲਏ ਗਏ ਸਨ। ਹੁਣ ਗਮਾਡਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਕਿਫ਼ਾਇਤੀ ਦਰਾਂ ’ਤੇ ਨਹਿਰੀ ਪਾਣੀ ਸਪਲਾਈ ਯਕੀਨੀ ਬਣਾਈ ਜਾਵੇ।
Advertisement
Advertisement