ਠਾਕੁਰ ਦੁਆਰੇ ਦੀ ਜ਼ਮੀਨ ਲਈ ਇਕਜੁੱਟ ਹੋਏ ਪਿੰਡ ਵਾਸੀ
ਲਾਲੜੂ ਪਿੰਡ ਦੇ ਠਾਕੁਰ ਦੁਆਰੇ ਦੀ ਜ਼ਮੀਨ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਲੈ ਕੇ ਮੀਟਿੰਗ ਕਰਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਠਾਕੁਰ ਦੁਆਰੇ ਦੀ ਜ਼ਮੀਨ ’ਤੇ ਕਿਸੇ ਵੀ ਵਿਅਕਤੀ ਨੂੰ ਕਬਜ਼ਾ ਨਾ ਕਰਨ ਦਿੱਤਾ ਜਾਵੇ ਅਤੇ ਇਸ ਕੀਮਤੀ ਜ਼ਮੀਨ ਦੀ ਗਿਰਦਾਵਰੀ ਜਿਨ੍ਹਾਂ ਵਿਅਕਤੀਆਂ ਨੇ ਕਥੀਤ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਨਾਂ ਕਰਵਾ ਲਈ ਹੈ, ਉਸ ਨੂੰ ਮੁੜ ਠਾਕਰ ਦੁਆਰੇ ਦੇ ਨਾਂ ਕੀਤਾ ਜਾਵੇ ਅਤੇ ਜ਼ਮੀਨ ਨੂੰ ਧਾਰਮਿਕ ਅਤੇ ਸਮਾਜਿਕ ਕੰਮਾਂ ਲਈ ਰਾਖਵਾਂ ਰੱਖਿਆ ਜਾਵੇ। ਇਸ ਮੌਕੇ ਠਾਕੁਰ ਦੁਆਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਰਾਣਾ ਅਤੇ ਰਾਮਪਾਲ ਰਾਣਾ, ਐਡਵੋਕੇਟ ਰਾਹੁਲ ਰਾਣਾ, ਪ੍ਰੇਮ ਸਿੰਘ ਰਾਣਾ, ਜੈ ਚੰਦ ਰਾਣਾ ਉਰਫ ਕਾਕਾ, ਨੰਬਰਦਾਰ ਰਾਮ ਸਿੰਘ, ਪਰਮਵੀਰ ਸਿੰਘ ਰਾਣਾ ਲਾਲੜੂ, ਰਾਜਬੀਰ ਰਾਣਾ ਉਰਫ ਰਾਜਾ, ਨੰਬਰਦਾਰ ਹਰਪਾਲ ਸਿੰਘ ਮਗਰਾ, ਸੁਖਪਾਲ ਸਿੰਘ ਮਗਰਾ, ਨੇ ਕਿਹਾ ਕਿ ਇਹ ਠਾਕਰਦੁਆਰਾ ਪਿਛਲੇ ਕਈ ਦਹਾਕੇ ਤੋਂ ਲਾਲੜੂ ਪਿੰਡ ਦੇ ਲੋਕਾਂ ਦੀ ਸ਼ਰਧਾ ਦਾ ਕੇਂਦਰ ਹੈ, ਜਿੱਥੇ ਲੋਕ ਅਕਸਰ ਪੂਜਾ ਪਾਠ ਕਰਨ ਲਈ ਆਉਂਦੇ ਜਾਂਦੇ ਹਨ। ਠਾਕਰ ਦੁਆਰੇ ਦੀ ਬਹੁ-ਕੀਮਤੀ ਜ਼ਮੀਨ ਨੂੰ ਵੀ ਖੁਰਦ ਬੁਰਦ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠਾਕੁਰ ਦੁਆਰੇ ਨੂੰ ਲੋਕਾਂ ਦੀ ਆਸਥਾ ਲਈ ਖੋਲ੍ਹਿਆ ਜਾਵੇ ਅਤੇ ਜ਼ਮੀਨ ਨੂੰ ਠਾਕੁਰ ਦੁਆਰੇ ਦੀ ਸਾਂਭ ਸੰਭਾਲ ਤੇ ਹੋਰ ਸਮਾਜਿਕ ਤੇ ਧਾਰਮਿਕ ਕੰਮਾਂ ਲਈ ਵੀ ਵਰਤਿਆ ਜਾਵੇ।
ਫੋਟੋ ਕੈਪਸ਼ਨ : ਲਾਲੜੂ ਪਿੰਡ ਦੇ ਠਾਕੁਰ ਦੁਆਰੇ ਦੇ ਜਮੀਨੀ ਵਿਵਾਦ ਨੂੰ ਲੈ ਕੇ ਪਿੰਡ ਨਿਵਾਸੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ। ਫੋਟੋ ਭੱਟੀ