ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਟਰ ਉਤਾਰੇ ਜਾਣ ਦੇ ਮਾਮਲੇ ’ਚ ਵਿੱਜ ਵੱਲੋਂ ਬਿਜਲੀ ਵਿਭਾਗ ਦੇ ਐਸਈ ਦੀ ਜਵਾਬ ਤਲਬੀ

  ਸਰਬਜੀਤ ਸਿੰਘ ਭੱਟੀ ਅੰਬਾਲਾ, 13 ਜੁਲਾਈ ਉਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਬਰਫ਼ਖਾਨਾ ਜ਼ਮੀਨ ’ਤੇ 85 ਸਾਲਾਂ ਤੋਂ ਰਹਿ ਰਹੇ ਪਰਿਵਾਰਾਂ ਦਾ ਬਿਜਲੀ ਮੀਟਰ ਬਿਨਾਂ ਕਾਰਨ ਦੱਸੇ ਉਤਾਰੇ ਜਾਣ ’ਤੇ ਬਿਜਲੀ ਵਿਭਾਗ ਦੇ ਐਸਈ ਨੂੰ ਸਖਤ ਫਟਕਾਰ...
Advertisement

 

ਸਰਬਜੀਤ ਸਿੰਘ ਭੱਟੀ

Advertisement

ਅੰਬਾਲਾ, 13 ਜੁਲਾਈ

ਉਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਬਰਫ਼ਖਾਨਾ ਜ਼ਮੀਨ ’ਤੇ 85 ਸਾਲਾਂ ਤੋਂ ਰਹਿ ਰਹੇ ਪਰਿਵਾਰਾਂ ਦਾ ਬਿਜਲੀ ਮੀਟਰ ਬਿਨਾਂ ਕਾਰਨ ਦੱਸੇ ਉਤਾਰੇ ਜਾਣ ’ਤੇ ਬਿਜਲੀ ਵਿਭਾਗ ਦੇ ਐਸਈ ਨੂੰ ਸਖਤ ਫਟਕਾਰ ਲਾਈ। ਸ੍ਰੀ ਵਿੱਜ ਨੇ ਪੁੱਛਿਆ ਕਿ ਜਿੱਥੇ ਸਾਲਾਂ ਤੋਂ ਮੀਟਰ ਲੱਗਾ ਸੀ, ਉਹ ਕਿਵੇਂ ਉਤਾਰ ਲਿਆ? ਮੰਤਰੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੰਦਿਆਂ ਅਧਿਕਾਰੀ ’ਤੇ ਕਾਰਵਾਈ ਦੀ ਹਦਾਇਤ ਦਿੱਤੀ। ਇਸ ਮੌਕੇ ਮਛੌੰਡਾ ਵਾਸੀਆਂ ਨੇ ਆਪਣੇ ਇਲਾਕੇ ’ਚ ਟਰਾਂਸਫਾਰਮਰ ਲਗਵਾਉਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਥੇ ਹੀ ਬਾਜ਼ੀਗਰ ਮੁਹੱਲੇ ਦੇ ਲੋਕਾਂ ਨੇ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਦੀ ਮੰਗ ਕੀਤੀ, ਜਿਸ ਉੱਤੇ ਸ੍ਰੀ ਵਿੱਜ ਨੇ ਹੁਕਮ ਜਾਰੀ ਕੀਤੇ। ਇਸ ਦੌਰਾਨ ਉਨ੍ਹਾਂ ਅੰਬਾਲਾ ਦੀ ਹੈਂਡਬਾਲ ਖਿਡਾਰਣ ਤਾਨੀਆ ਨੂੰ ਨੈਸ਼ਨਲ ਮੁਕਾਬਲੇ ’ਚ ਰਜਤ ਤਮਗਾ ਜਿੱਤਣ ’ਤੇ 11 ਹਜ਼ਾਰ ਰੁਪਏ ਇਨਾਮ ਦਿੱਤਾ। ਲੋਕ ਦਰਸ਼ਨ ਦੌਰਾਨ ਸ੍ਰੀ ਵਿੱਜ ਨੇ ਕਈ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ।

Advertisement