ਵਿਸ਼ਾਲ ਭੰਡਾਰਾ ਭਲਕੇ
ਬਾਬਾ ਪੀਰ ਜੀ ਸੇਵਾ ਸੁਸਾਇਟੀ ਸਰਹਿੰਦ ਦੀ ਮੀਟਿੰਗ ਗੱਦੀਨਸ਼ੀਨ ਮਿਸਤਰੀ ਹਰੀ ਸਿੰਘ ਬਾਬਾ ਦੀ ਅਗਵਾਈ ਹੇਠ ਸਰਹਿੰਦ ਵਿੱਚ ਹੋਈ। ਇਸ ਮੌਕੇ 28ਵਾਂ ਵਿਸ਼ਾਲ ਭੰਡਾਰਾ ਤੇ ਸੱਭਿਆਚਾਰਕ ਮੇਲਾ 2 ਅਕਤੂਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬ੍ਰਹਮਲੀਨ ਸੰਤ...
Advertisement
ਬਾਬਾ ਪੀਰ ਜੀ ਸੇਵਾ ਸੁਸਾਇਟੀ ਸਰਹਿੰਦ ਦੀ ਮੀਟਿੰਗ ਗੱਦੀਨਸ਼ੀਨ ਮਿਸਤਰੀ ਹਰੀ ਸਿੰਘ ਬਾਬਾ ਦੀ ਅਗਵਾਈ ਹੇਠ ਸਰਹਿੰਦ ਵਿੱਚ ਹੋਈ। ਇਸ ਮੌਕੇ 28ਵਾਂ ਵਿਸ਼ਾਲ ਭੰਡਾਰਾ ਤੇ ਸੱਭਿਆਚਾਰਕ ਮੇਲਾ 2 ਅਕਤੂਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਅਤੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਹਰ ਸਾਲ ਭੰਡਾਰਾ ਅਤੇ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵੋਂ ਗਗਨ ਮਾਂ ਜੀ ਦਿੱਲੀ ਵਾਲੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ 2 ਅਕਤੂਬਰ ਨੂੰ ਪਹਿਲਾਂ ਪੀਰ ਦੀ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਜਿਸ ਉਪਰੰਤ ਭੰਡਾਰਾ ਹੋਵੇਗਾ। ਉੱਘੇ ਗਾਇਕ ਮੁਹੰਮਦ ਸਦੀਕ ਅਤੇ ਸੁਖਜੀਤ ਕੌਰ ਦੀ ਜੋੜੀ ਅਤੇ ਸੋਨੂੰ ਸੇਠੀ ਜ਼ੀਰਕਪੁਰ ਵਾਲੇ ਸੱਭਿਆਚਾਰਕ ਮੇਲੇ ਵਿੱਚ ਕਲਾ ਦਾ ਪ੍ਰਦਰਸ਼ਨ ਕਰਨਗੇ।
Advertisement
Advertisement