ਸੇਂਟ ਜ਼ੇਵੀਅਰ ਸਕੂਲ ’ਚ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ
ਇੱਥੇ ਦੇ ਸੇਂਟ ਜ਼ੇਵੀਅਰ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਤਿੰਨ ਦਿਨ ਇੰਟਰ-ਸਕੂਲ ਵੱਖ-ਵੱਖ ਵੰਨਗੀਆਂ ਦੇ ਜ਼ੇਵੀਅਰੀਅਨ ਮੈਸ਼ਅੱਪ ਮੁਕਾਬਲੇ ਕਰਵਾਏ ਗਏ। ਇਨ੍ਹਾਂ ’ਚ 16 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਫੋਟੋ ਸਟੋਰੀ ’ਚ ਸੇਂਟ ਜ਼ੇਵੀਅਰ ਸਕੂਲ ਸੈਕਟਰ-44 ਦੇ ਆਮਾਨ ਅਜਾਜ...
Advertisement
ਇੱਥੇ ਦੇ ਸੇਂਟ ਜ਼ੇਵੀਅਰ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਤਿੰਨ ਦਿਨ ਇੰਟਰ-ਸਕੂਲ ਵੱਖ-ਵੱਖ ਵੰਨਗੀਆਂ ਦੇ ਜ਼ੇਵੀਅਰੀਅਨ ਮੈਸ਼ਅੱਪ ਮੁਕਾਬਲੇ ਕਰਵਾਏ ਗਏ। ਇਨ੍ਹਾਂ ’ਚ 16 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਫੋਟੋ ਸਟੋਰੀ ’ਚ ਸੇਂਟ ਜ਼ੇਵੀਅਰ ਸਕੂਲ ਸੈਕਟਰ-44 ਦੇ ਆਮਾਨ ਅਜਾਜ ਤੇ ਸਾਨਵੀ ਸ਼ਰਮਾ ਨੇ ਪਹਿਲਾ, ਐੱਸਸੀਆਈ ਟੈਂਕ ’ਚ ਸੇਂਟ ਜ਼ੇਵੀਅਰ ਦੇ ਕਰਮੇਂਦਰ ਤੇ ਗਰਵ ਦੁਗਾਰ ਨੇ ਪਹਿਲਾ, ਜਾਵਾ ਪ੍ਰੋਗਰਾਮਿੰਗ ’ਚ ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਆਰਨਾ ਪੁਆਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਵਧੀਕ ਪ੍ਰਿੰਸੀਪਲ ਚੰਦਨ ਐਸ ਪਟਵਾਲ ਨੇ ਜੇਤੂਆਂ ਨੂੰ ਇਨਾਮ ਵੰਡੇ। ਉਨ੍ਹਾਂ ਮੁਕਾਬਲੇ ਕਰਵਾਉਣ ਲਈ ਸਕੂਲ ਦੇ ਅਸਿਸਟੈਂਟ ਡਾਇਰੈਕਟਰ ਨਰੇਸ਼ ਹਾਂਡਾ ਤੇ ਨਰਿੰਦਰ ਗਾਂਧੀ ਦੀ ਸ਼ਲਾਘਾ ਕੀਤੀ।
Advertisement
Advertisement