ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਣ ਮਹਾਉਤਸਵ: ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਨ ਸੁਰੱਖਿਅਤ ਰੱਖਣਾ ਜ਼ਰੂਰੀ: ਕਟਾਰੀਆ

ਸਿਟੀ ਬਿਊਟੀਫੁੱਲ ’ਚ 318 ਥਾਵਾਂ ’ਤੇ 1.17 ਲੱਖ ਬੂਟੇ ਲਾਏ; ਪ੍ਰਸ਼ਾਸਕ ਨੇ 23 ਥਾਵਾਂ ’ਤੇ ਸਮਾਗਮਾਂ ’ਚ ਕੀਤੀ ਸ਼ਮੂਲੀਅਤ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 5 ਜੁਲਾਈ

Advertisement

ਯੂਟੀ ਪ੍ਰਸ਼ਾਸਨ ਵੱਲੋਂ ਅੱਜ ਸ਼ਹਿਰ ਵਿੱਚ ਸਾਂਝੇ ਤੌਰ ’ਤੇ ਵਣ ਮਹਾਉਤਸਵ-2025 ਦਾ ਆਗਾਜ਼ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸ਼ਹਿਰ ਵਿੱਚ 23 ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਬੂਟੇ ਲਾਏ। ਇਸ ਤੋਂ ਇਲਾਵਾ ਵੀ ਪ੍ਰਸ਼ਾਸਕ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਹਰੇਕ ਪਾਰਕ ਅਤੇ ਵੱਖ-ਵੱਖ ਇਲਾਕਿਆਂ ਵਿੱਚ ਵੀ ਬੂਟੇ ਲਗਾਏ ਗਏ। ਇਸੇ ਕਰਕੇ ਅੱਜ ਸਿਟੀ ਬਿਊਟੀਫੁੱਲ ਵਿੱਚ ਇਕ ਦਿਨ ਵਿੱਚ 318 ਵੱਖ-ਵੱਖ ਥਾਵਾਂ ’ਤੇ 1,17,836 ਬੂਟੇ ਲਾਏ ਗਏ।

ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਸੁਰੱਖਿਅਤ ਰੱਖਣਾ ਵਧੇਰੇ ਜਰੂਰੀ ਹੈ। ਵਣ ਮਹੋਤਸਵ ਸਿਰਫ਼ ਰੁੱਖ ਲਗਾਉਣ ਬਾਰੇ ਨਹੀਂ ਹੈ, ਇਹ ਵਾਤਾਵਰਨ ਵਿੱਚ ਸੰਤੁਲਨ ਬਣਾਏ ਰੱਖਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੁਨੀਆ ਭਰ ਵਿੱਚ 15 ਅਰਬ ਤੋਂ ਵੱਧ ਰੁੱਖ ਖ਼ਤਮ ਹੋ ਜਾਂਦੇ ਹਨ, ਜੋ ਹਰ ਸਕਿੰਟ 40 ਫੁਟਬਾਲ ਮੈਦਾਨਾਂ ਦੇ ਜੰਗਲ ਦੇ ਵਿਨਾਸ਼ ਦੇ ਬਰਾਬਰ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ, ‘‘ਇਹ ਸਿਰਫ਼ ਅੰਕੜੇ ਨਹੀਂ ਹਨ, ਇਹ ਇੱਕ ਜ਼ਖ਼ਮੀ ਗ੍ਰਹਿ ਤੋਂ ਆਉਣ ਵਾਲੇ ਜ਼ਰੂਰੀ ਸੰਕੇਤ ਹਨ। ਸਾਨੂੰ ਹੁਣੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਦ੍ਰਿੜ੍ਹਤਾ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ 51.54 ਫ਼ੀਸਦ ਇਕਾਲਾ ਹਰਿਆਵਲ ਖੇਤਰ ਅਧੀਨ ਆਉਂਦਾ ਹੈ, ਜਿਸ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ।’’

ਪੋਸਟ-ਗ੍ਰੈਜੂਏਟ ਕਾਲਜ ਸੈਕਟਰ-11 ਵਿੱਚ ਲਾਏ ਬੂਟੇ

ਪੋਸਟ-ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਵਿੱਚ ਜੰਗਰਾਤ ਵਿਭਾਗ ਦੇ ਸਹਿਯੋਗ ਨਾਲ ਬੂਟੇ ਲਾਏ ਗਏ। ਇਸ ਦੌਰਾਨ ਸੇਵਾ ਮੁਕਤ ਆਈਏਐੱਸ ਮਨਿੰਦਰ ਸਿੰਘ ਬੈਂਸ ਤੇ ਉੱਚੇਰੀ ਸਿੱਖਿਆ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਮਹਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਜਿਨ੍ਹਾਂ ਨੇ ਕਾਲਜ ਵਿੱਚ ਲਗਪਗ 300 ਬੂਟੇ ਲਾਏ। ਇਸ ਮੌਕੇ ਕਾਲਜ ਡਾ. ਨੀਮ ਚੰਦ, ਸੁਖਜੀਤ ਸਿੰਘ ਧੀਮਾਨ, ਗੁਰਪ੍ਰੀਤ ਸਿੰਘ, ਹਰਿੰਦਰ ਸਿੰਘ ਹੰਸ, ਅਨਿਲ ਗੱਖੜ, ਸਮੀਰ ਮਦਾਨ, ਅਤੁੱਲ ਗਰੋਵਰ, ਅਸ਼ਰਿਆ ਗੱਖੜ ਤੇ ਐੱਚ.ਵੀ. ਜਿੰਦਲ ਤੇ ਕਾਲਜ ਪ੍ਰਿੰਸੀਪਲ ਡਾ. ਜੇ.ਕੇ. ਸਹਿਗਲ ਸਣੇ ਸਮੂਹ ਸਟਾਫ ਮੈਂਬਰ ਮੌਜੂਦ ਰਹੇ। ਇਸ ਦੌਰਾਨ ਕਾਲਜ ਦੇ ਸਟਾਫ਼ ਦੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਰੱਖਿਆ ਕਰਨ ਦਾ ਅਹਿਦ ਲਿਆ।

ਪੋਸਟ-ਗ੍ਰੈਜੂਏਟ ਕਾਲਜ ਸੈਕਟਰ-11 ਵਿੱਚ ਬੂਟੇ ਲਗਾਉਂਦੇ ਹੋਏ ਪਤਵੰਤੇ
Advertisement