ਯੂਟੀ ਆਊਟਸੋਰਸਡ ਵਰਕਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ
ਆਊਟਸੋਰਸਡ ਕਾਮੇ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਸੈਕਟਰ 17 ਸਥਿਤ ਪੁਲ ਦੇ ਹੇਠਾਂ ਇਕੱਠੇ ਹੋਏ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਆਪਣੀ ਗੱਲ ਰੱਖੀ। ਵਰਕਰਾਂ ਦੇ ਇਕੱਠ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਚੇਅਰਮੈਨ ਸੁਰੇਸ਼ ਕੁਮਾਰ, ਜਨਰਲ ਸਕੱਤਰ ਰਾਕੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਕੁਮਾਰ, ਸੁਖਬੀਰ ਸਿੰਘ, ਕੈਸ਼ੀਅਰ ਕਿਸ਼ੋਰੀ ਲਾਲ ਨੇ ਸੰਬੋਧਨ ਕੀਤਾ। ਆਊਟਸੋਰਸਡ ਕਾਮਿਆਂ ਦੀ ਮੰਗ ਹੈ ਕਿ ਡੀ.ਸੀ. ਰੇਟਾਂ ਵਿੱਚ ਬਿਨਾਂ ਦੇਰੀ ਦੇ ਵਾਧਾ ਕੀਤਾ ਜਾਵੇ ਅਤੇ ਕੋਆਰਡੀਨੇਸ਼ਨ ਕਮੇਟੀ ਨਾਲ ਹੋਈ ਚਰਚਾ ਅਨੁਸਾਰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣ ਦੇ ਐਕਟ/ਨਿਯਮਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਇਸ ਮੌਕੇ ਅਨਿਲ ਕੁਮਾਰ, ਰਾਹੁਲ ਵੈਦ, ਜਗਮੋਹਨ ਸਿੰਘ, ਤਰਲੋਚਨ ਸਿੰਘ, ਦਲਜੀਤ ਸਿੰਘ, ਤਾਲਾਬ ਹੁਸੈਨ, ਨਰੇਸ਼ ਕੁਮਾਰ, ਵਰਿੰਦਰ ਬਿਸ਼ਟ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸ਼ਾਮ ਲਾਲ, ਵੀਰ ਸਿੰਘ, ਅਸ਼ੋਕ ਬੈਨੀਵਾਲ, ਦੇਵੇਂਦਰ ਸਿੰਘ, ਚਰਨਜੀਤ ਸਿੰਘ, ਲਾਲ ਸਿੰਘ, ਸਲਿੰਦਰ ਸਿੰਘ, ਰਵੀਚੰਦਰ, ਤਿਲਕ, ਮਾਈਕਲ, ਸ਼ਾਹ ਬਹਾਦਰ ਨੇ ਵੀ ਸੰਬੋਧਨ ਕੀਤਾ।
ਭੁੱਖ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਡੀਸੀ ਰੇਟਾਂ ਵਿੱਚ ਜਲਦੀ ਸੋਧ ਨਹੀਂ ਕੀਤੀ ਜਾਂਦੀ ਤਾਂ ਕਾਮੇ 18 ਅਗਸਤ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਭੁੱਖ ਹੜਤਾਲ ਸ਼ੁਰੂ ਕਰਨਗੇ, ਜਿਸ ਦੀ ਜ਼ਿੰਮੇਵਾਰੀ ਚੰਡੀਗੜ੍ਹ ਪ੍ਰਸ਼ਾਸਨ ਦੀ ਹੋਵੇਗੀ।