ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਟੀ ਵੱਲੋਂ 29 ਅਧਿਆਪਕਾਂ ਨੂੰ ਐਵਾਰਡ ਦੇਣ ਦਾ ਐਲਾਨ

ਯੂਟੀ ਦੇ ਸਿੱਖਿਆ ਵਿਭਾਗ ਵਲੋਂ ਇਸ ਵਾਰ ਟੀਚਰਜ਼ ਡੇਅ ਮੌਕੇ 29 ਅਧਿਆਪਕਾਂ ਨੂੰ ਐਵਾਰਡ ਦਿੱਤੇ ਜਾਣਗੇ। ਇਨ੍ਹਾਂ ਵਿਚ 17 ਅਧਿਆਪਕਾਂ ਨੂੰ ਸਟੇਟ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 9 ਅਧਿਆਪਕਾਂ ਨੂੰ ਟੀਚਰਜ਼ ਸਟੇਟ ਕੰਮੈਂਡੇਸ਼ਨ ਐਵਾਰਡ, ਇਕ...
Advertisement

ਯੂਟੀ ਦੇ ਸਿੱਖਿਆ ਵਿਭਾਗ ਵਲੋਂ ਇਸ ਵਾਰ ਟੀਚਰਜ਼ ਡੇਅ ਮੌਕੇ 29 ਅਧਿਆਪਕਾਂ ਨੂੰ ਐਵਾਰਡ ਦਿੱਤੇ ਜਾਣਗੇ। ਇਨ੍ਹਾਂ ਵਿਚ 17 ਅਧਿਆਪਕਾਂ ਨੂੰ ਸਟੇਟ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 9 ਅਧਿਆਪਕਾਂ ਨੂੰ ਟੀਚਰਜ਼ ਸਟੇਟ ਕੰਮੈਂਡੇਸ਼ਨ ਐਵਾਰਡ, ਇਕ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਤੇ ਦੋ ਅਧਿਆਪਕਾਂ ਨੂੰ ਵਿਸ਼ੇਸ਼ ਮਾਨਤਾ ਐਵਾਰਡ ਦਿੱਤਾ ਜਾਵੇਗਾ। ਇਸ ਸਬੰਧੀ ਫੈਸਲਾ ਸਿੱਖਿਆ ਸਕੱਤਰ ਤੇ ਡਾਇਰੈਕਟਰ ਸਕੂਲ ਐਜੂਕੇਸ਼ਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਅੱਜ ਕੀਤਾ ਗਿਆ। ਜਾਣਕਾਰੀ ਅਨੁਸਾਰ ਸਟੇਟ ਐਵਾਰਡ ਵਾਲੇ ਅਧਿਆਪਕਾਂ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-21 ਦੀ ਪ੍ਰਿੰਸੀਪਲ ਸੁਖਪਾਲ ਕੌਰ, ਸ਼ਲਾਘਾ ਪੱਤਰ ਵਾਲੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-19 ਦੀ ਪ੍ਰਿੰਸੀਪਲ ਸੰਗੀਤਾ ਗੁਲਾਟੀ ਸ਼ਾਮਲ ਹੈ। ਇਸ ਤੋਂ ਇਲਾਵਾ ਹੈੱਡ ਮਾਸਟਰ ਵਾਲੇ ਵਰਗ ਵਿਚ ਸਰਕਾਰੀ ਮਾਡਲ ਹਾਈ ਸਕੂਲ ਕਰਸਾਨ ਦੇ ਧਰਮਿੰਦਰ ਨੂੰ ਸਟੇਟ ਐਵਾਰਡ ਦਿੱਤਾ ਜਾਵੇਗਾ। ਲੈਕਚਰਾਰਾਂ ਤੇ ਪੀਜੀਟੀ ਵਿਚ ਸਟੇਟ ਐਵਾਰਡ ਮਿਲਣ ਵਾਲੇ ਅਧਿਆਪਕਾਂ ਵਿੱਚ ਪ੍ਰਾਚੀ ਮਾਨ ਤੇ ਕਮਲਜੀਤ ਕੌਰ ਸ਼ਾਮਲ ਹਨ। ਪੀਜੀਟੀ ਵਰਗ ਵਿਚ ਸ਼ਲਾਘਾ ਪੱਤਰ ਰਿਤੂ ਨਾਨਗੀਆ, ਸੀਮਾ ਸ਼ਰਮਾ ਨੂੰ ਮਿਲੇਗਾ। ਟੀਜੀਟੀ ਦਾ ਸਟੇਟ ਐਵਾਰਡ ਸੁਖਵੀਰ ਕੌਰ, ਪਰਮਿੰਦਰ ਸਿੰਘ, ਸੀਮਾ ਕੁਮਾਰੀ, ਅਨੁਰਾਧਾ ਨੂੰ ਮਿਲੇਗਾ। ਟੀਜੀਟੀ ਦਾ ਸ਼ਲਾਘਾ ਪੱਤਰ ਰੁਪਿੰਦਰ ਕੌਰ, ਸੇਵਾ ਸਿੰਘ ਨੂੰ ਮਿਲੇਗਾ। ਜੇਬੀਟੀ ਤੇ ਐਨਟੀਟੀ ਅਧਿਆਪਕਾਂ ਦੇ ਵਰਗ ਵਿਚ ਸਟੇਟ ਐਵਾਰਡ ਸੁਰਿੰਦਰ ਕੌਰ, ਰਾਜਵੰਤ ਕੌਰ, ਦਿਨੇਸ਼ ਨੂੰ ਮਿਲੇਗਾ। ਜੇਬੀਟੀ ਤੇ ਐਨਟੀਟੀ ਵਰਗ ਵਿਚ ਸੁਰਭੀ ਤੇ ਨੀਰਜ ਨੂੰ ਸ਼ਲਾਘਾ ਪੱਤਰ ਮਿਲਣਗੇ। ਨਿੱਜੀ ਸਕੂਲਾਂ ਦੇ ਵਰਗ ਵਿਚ ਸੇਕਰਡ ਹਾਰਟ ਸਕੂਲ ਦੀ ਅਨੁਪਮ ਲੇਖੀ, ਕਾਰਮਲ ਕਾਨਵੈਂਟ ਸਕੂਲ ਸੈਕਟਰ 9 ਦੀ ਮੀਨਾਕਸ਼ੀ ਜਿੰਦਲ, ਸੇਂਟ ਜੋਸਫ ਦੀ ਜੀ ਨਿਥਿਆ, ਸੇਂਟ ਜੋਸਫ ਦੀ ਰਾਸ਼ੀ, ਸੇਕਰਡ ਹਾਰਟ ਦੀ ਦੀਪਾਲੀ ਗਰਗ, ਕਾਰਮਲ ਕਾਨਵੈਂਟ ਦੀ ਹਰਪ੍ਰੀਤ ਸ਼ਾਮਲ ਹਨ। ਨਾਮਜ਼ਦ ਵਰਗ ਵਿਚ ਸਰਕਾਰੀ ਸਕੂਲਾਂ ਦੇ ਇਸ਼ਾ ਆਨੰਦ ਤੇ ਪਰਦੀਪ ਸਿੰਘ ਨੂੰ ਸਟੇਟ ਐਵਾਰਡ ਮਿਲੇਗਾ ਤੇ ਧੀਰਜ ਸ਼ਰਮਾ ਨੂੰ ਲਾਈਫ ਟਾਈਮ ਕੰਟਰੀਬਿਊਸ਼ਨ ਐਵਾਰਡ ਮਿਲੇਗਾ।

Advertisement
Advertisement
Show comments