ਯੂਟੀ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵਿਆਜ ਸਬਸਿਡੀ ਯੋਜਨਾ ਸ਼ੁਰੂ
ਨੌਂ ਲੱਖ ਰੁਪਏ ਸਾਲਾਨਾ ਆਮਦਨ ਵਾਲਿਆਂ ਨੂੰ ਵਿਆਜ ’ਤੇ ਮਿਲੇਗੀ ਸਬਸਿਡੀ
Advertisement
ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵਿਆਸ ਸਬਸਿਡੀ ਯੋਜਨਾ ਨੂੰ ਚੰਡੀਗੜ੍ਹ ਵਿੱਚ ਲਾਗੂ ਕਰ ਦਿੱਤਾ ਹੈ। ਇਸ ਯੋਜਨਾ ਤਹਿਤ ਈਡਬਲਿਊਐੱਸ, ਐੱਲਆਈਜੀ ਅਤੇ ਐੱਮਆਈਜੀ ਸ਼੍ਰੇਣੀ ਦੇ ਜਿਨ੍ਹਾਂ ਲੋਕਾਂ ਕੋਲ ਸ਼ਹਿਰੀ ਖੇਤਰ ਵਿੱਚ ਮਕਾਨ ਨਹੀਂ ਹੈ। ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇਗਾ। ਇਹ ਵਿੱਚ ਤਿੰਨ ਲੱਖ, ਛੇ ਲੱਖ ਅਤੇ ਨੌਂ ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰ ਵੀ ਲਾਭ ਲੈ ਸਕਣਗੇ, ਜਿਨ੍ਹਾਂ ਨੂੰ ਕਰਜ਼ੇ ’ਤੇ 1.80 ਲੱਖ ਰੁਪਏ ਤੱਕ ਦੀ ਵਿਆਜ ’ਤੇ ਸਬਸਿਡੀ ਮਿਲ ਸਕੇਗੀ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ ਨੌਂ ਲੱਖ ਰੁਪਏ ਹੈ, ਉਹ ਯੋਜਨਾ ਤਹਿਤ ਸ਼ਹਿਰੀ ਖੇਤਰ ਵਿੱਚ 120 ਗਜ ਤੱਕ ਦਾ ਮਕਾਨ ਖਰੀਦ ਸਕਦੇ ਹਨ, ਇਸ ਲਈ ਮਕਾਨ ਦੀ ਕੀਮਤ 35 ਲੱਖ ਰੁਪਏ ਹੋਣੀ ਚਾਹੀਦੀ ਹੈ, ਜਿਸ ’ਤੇ 25 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ। 12 ਸਾਲਾਂ ਲਈ ਕਰਜ਼ਾ ਲੈਣ ਵਾਲੇ ਵਿਅਕਤੀ ਨੂੰ ਪਹਿਲੇ 8 ਲੱਖ ’ਤੇ ਸਿਰਫ਼ 4 ਫ਼ੀਸਦ ਵਿਆਜ ਲਗਾਇਆ ਜਾਵੇਗਾ। ਇਸ ਤਰ੍ਹਾਂ ਵਿਅਕਤੀ ਨੂੰ 1.80 ਲੱਖ ਰੁਪਏ ਤੱਕ ਦਾ ਵਿਆਜ ’ਤੇ ਲਾਭ ਮਿਲ ਸਕਦਾ ਹੈ। ਦੂਜੇ ਪਾਸੇ ਚੰਡੀਗੜ੍ਹ ਦੇ ਮੌਸੀ ਜੱਗਰਾਂ ਵਿੱਚ ਰਹਿਣ ਵਾਲੇ ਮਨੋਜ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਦੀ ਯੋਜਨਾ ਦਾ ਲਾਭ ਬਹੁਤ ਘੱਟ ਲੋਕਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ 120 ਗਜ ਤੱਕ ਦੇ ਮਕਾਨ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ ਤਾਂ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕੇਗਾ।
Advertisement
Advertisement