ਅਣਪਛਾਤੇ ਵੱਲੋਂ ਗੁੱਗਾ ਮਾੜੀ ’ਤੇ ਧਾਰਮਿਕ ਫੋਟੋਆਂ ਨਾਲ ਛੇੜਛਾੜ
ਜ਼ਿਲ੍ਹੇ ਦੇ ਪਿੰਡ ਧੀਰਪੁਰ ਵਿੱਚ ਕੁਝ ਅਣਪਛਾਤਿਆਂ ਵੱਲੋਂ ਸਥਾਨਕ ਗੁੱਗਾ ਮਾੜੀ ਵਿੱਚ ਸੇਵਾਦਾਰਾਂ ਵੱਲੋਂ ਲਗਾਏ ਗਏ ਫਲੈਕਸ ਬੋਰਡ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰਕੇ ਪਿੰਡ ਵਾਸੀਆਂ ਨੇ ਗੁੱਗਾ ਮਾੜੀ ’ਤੇ ਇਕੱਠ ਕਰਕੇ ਰੋਸ ਜ਼ਾਹਿਰ ਕੀਤਾ ਅਤੇ ਮੁਲਜ਼ਮਾਂ ਖ਼ਿਲਾਫ਼...
Advertisement
ਜ਼ਿਲ੍ਹੇ ਦੇ ਪਿੰਡ ਧੀਰਪੁਰ ਵਿੱਚ ਕੁਝ ਅਣਪਛਾਤਿਆਂ ਵੱਲੋਂ ਸਥਾਨਕ ਗੁੱਗਾ ਮਾੜੀ ਵਿੱਚ ਸੇਵਾਦਾਰਾਂ ਵੱਲੋਂ ਲਗਾਏ ਗਏ ਫਲੈਕਸ ਬੋਰਡ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰਕੇ ਪਿੰਡ ਵਾਸੀਆਂ ਨੇ ਗੁੱਗਾ ਮਾੜੀ ’ਤੇ ਇਕੱਠ ਕਰਕੇ ਰੋਸ ਜ਼ਾਹਿਰ ਕੀਤਾ ਅਤੇ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਬਾਬਾ ਦਰਸ਼ਨ ਸਿੰਘ, ਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਗੁੱਗਾ ਮਾੜੀ ’ਤੇ ਜਿਨ੍ਹਾਂ ਵਿਅਕਤੀਆਂ ਨੇ ਇਹ ਕਾਰਜ਼ ਕੀਤਾ ਉਨ੍ਹਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਪਿੰਡ ਦੇ ਸਰਪੰਚ ਰਣਧੀਰ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਵਿਅਕਤੀ ਵੱਲੋਂ ਗੁੱਗਾ ਮਾੜੀ ਤੇ ਬੋਰਡ ਪਾੜੇ ਗਏ ਹਨ ਜਿਸ ਬਾਰੇ ਉਹ ਮਤਾ ਪਾਸ ਕਰਕੇ ਕਾਰਵਾਈ ਕਰਵਾਉਣਗੇ।
Advertisement
Advertisement