ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਰਕਿੰਗ ਲਈ ਦੋ ਧਿਰਾਂ ’ਚ ਗੋਲੀ ਚੱਲੀ

ਦੋਵਾਂ ਧਿਰਾਂ ਦੇ ਦੋ ਜਣੇ ਜ਼ਖ਼ਮੀ; ਇੱਕ ਦੀ ਹਾਲਤ ਗੰਭੀਰ
ਘਟਨਾ ਸਥਾਨ ਦਾ ਜਾਇਜ਼ਾ ਲੈਂਦੀ ਹੋਈ ਪੁਲੀਸ। -ਫੋਟੋ: ਰੂਬਲ
Advertisement
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਲੰਘੀ ਦੇਰ ਰਾਤ ਦੋ ਧਿਰਾਂ ਵਿਚਕਾਰ ਪਾਰਕਿੰਗ ਸਬੰਧੀ ਝਗੜੇ ਵਿੱਚ ਦੋਵਾਂ ਧਿਰਾਂ ਦੇ ਦੋ ਜਣੇ ਜ਼ਖ਼ਮੀ ਹੋ ਗਏ। ਝਗੜੇ ਦੌਰਾਨ ਇਕ ਧਿਰ ਵੱਲੋਂ ਚਲਾਈ ਗੋਲੀ ਵਿੱਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਨਗਲਾ ਵਜੋਂ ਹੋਈ ਹੈ। ਜਦਕਿ ਦੂਜੀ ਧਿਰ ਦਾ ਇਕ ਨੌਜਵਾਨ ਵੀ ਗੰਭੀਰ ਜ਼ਖ਼ਮੀ ਹੋਇਆ ਹੈ, ਜਿਸ ਦੀ ਪਛਾਣ ਮੁਕੇਸ਼ ਵਜੋਂ ਹੋਈ ਹੈ। ਦੋਵਾਂ ਧਿਰਾਂ ਦੇ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਕਾਰਨ ਉਹ ਬਿਆਨ ਦੇਣ ਵਿੱਚ ਅਸਮਰੱਥ ਹਨ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੀਪਕ ਵਾਸੀ ਮੂਲਰੂਪ ਪਾਣੀਪਤ ਹਰਿਆਣਾ ਹਾਲ ਵਾਸੀ ਜ਼ੀਰਕਪੁਰ ਅਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਨਗਲਾ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਹੋਟਲ ਲੱਕੀ ਇਨ ਦੇ ਸਾਹਮਣੇ ਪਾਰਕਿੰਗ ਦਾ ਠੇਕਾ ਲਿਆ ਹੋਇਆ ਹੈ। ਲੰਘੀ ਰਾਤ ਇਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਮੁਕੇਸ਼ ਅਤੇ ਤਿਵਾੜੀ ਨਾਂ ਦੇ ਨੌਜਵਾਨਾਂ ਨਾਲ ਝਗੜਾ ਹੋ ਗਿਆ। ਪਹਿਲਾਂ ਦੀਪਕ ਅਤੇ ਗੁਰਵਿੰਦਰ ਸਿੰਘ ਦੀ ਧਿਰ ਵੱਲੋਂ ਮੁਕੇਸ਼ ਅਤੇ ਤਿਵਾੜੀ ਦੀ ਚੰਗੀ ਕੁੱਟਮਾਰ ਕੀਤੀ ਗਈ। ਇਸ ਮਗਰੋਂ ਉਹ ਮੌਕੇ ਤੋਂ ਚਲੇ ਗਏ ਅਤੇ ਉਹ ਕੁਝ ਦੇਰ ਬਾਅਦ ਆਪਣੇ ਸਾਥੀਆਂ ਨਾਲ ਵਾਪਸ ਆਏ। ਉਨ੍ਹਾਂ ਵੱਲੋਂ ਦੀਪਕ ਅਤੇ ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਮਾਰਕੁੱਟ ਕੀਤੀ ਗਈ। ਝਗੜਾ ਐਨਾ ਵਧ ਗਿਆ ਕਿ ਤਿਵਾੜੀ ਨਾਂਅ ਦੇ ਨੌਜਵਾਨ ਵੱਲੋਂ ਦੀਪਕ ਅਤੇ ਗੁਰਵਿੰਦਰ ਸਿੰਘ ’ਤੇ ਤਿੰਨ ਫਾਇਰ ਕੀਤੇ। ਇਸ ਦੌਰਾਨ ਦੀਪਕ ਤਾਂ ਵਾਲ-ਵਾਲ ਬਚ ਗਿਆ ਜਦਕਿ ਇਕ ਗੋਲੀ ਗੁਰਵਿੰਦਰ ਸਿੰਘ ਦੇ ਸਿਰ ਵਿੱਚ ਵੱਜੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਗੁਰਵਿੰਦਰ ਸਿੰਘ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਝਗੜੇ ਵਿੱਚ ਮੁਕੇਸ਼ ਵੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਵੀ ਚੰਡੀਗੜ੍ਹ ਸੈਕਟਰ 32 ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।

Advertisement

ਐਸਪੀ ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਦੋਵੇਂ ਧਿਰਾਂ ਦੇ ਜ਼ਖ਼ਮੀਆਂ ਦੀ ਹਾਲਤ ਹਾਲੇ ਬਿਆਨ ਦੇਣ ਦੀ ਹਾਲਤ ’ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ।

 

Advertisement
Show comments