ਸੜਕ ਹਾਦਸੇ ਵਿੱਚ ਦੋ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 29 ਅਪਰੈਲ ਥਾਣਾ ਸਦਰ ਦੇ ਇਲਾਕੇ ਮੇਨ ਰੋਡ ਪੱਖੋਵਾਲ ਚੌਕ ਖੇੜੀ ਰੋਡ ਵਿੱਖੇ ਇੱਕ ਕਰੇਟਾ ਗੱਡੀ ਵਿੱਚ ਮਹਿੰਦਰਾ ਬਲੈਰੋ ਦੀ ਟੱਕਰ ਹੋਣ ਨਾਲ ਦੋ ਜਣੇ ਜ਼ਖ਼ਮੀ ਹੋ ਗਏ ਜਦਕਿ ਕਰੇਟਾ ਗੱਡੀ ਵੀ ਕਾਫ਼ੀ ਨੁਕਸਾਨੀ ਗਈ। ਬਾਜਵਾ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਅਪਰੈਲ
Advertisement
ਥਾਣਾ ਸਦਰ ਦੇ ਇਲਾਕੇ ਮੇਨ ਰੋਡ ਪੱਖੋਵਾਲ ਚੌਕ ਖੇੜੀ ਰੋਡ ਵਿੱਖੇ ਇੱਕ ਕਰੇਟਾ ਗੱਡੀ ਵਿੱਚ ਮਹਿੰਦਰਾ ਬਲੈਰੋ ਦੀ ਟੱਕਰ ਹੋਣ ਨਾਲ ਦੋ ਜਣੇ ਜ਼ਖ਼ਮੀ ਹੋ ਗਏ ਜਦਕਿ ਕਰੇਟਾ ਗੱਡੀ ਵੀ ਕਾਫ਼ੀ ਨੁਕਸਾਨੀ ਗਈ। ਬਾਜਵਾ ਨਗਰ ਵਾਸੀ ਤੁਸ਼ਾਰ ਮਲਹੋਤਰਾ ਆਪਣੇ ਦੋਸਤ ਜਤਿਨ ਮਲਹੋਤਰਾ ਨਾਲ ਆਪਣੀ ਕਾਰ ਤੇ ਬਗਲਾ ਮੁਖੀ ਮੰਦਰ ਨੇੜੇ ਪਿੰਡ ਲਲਤੋਂ ਕਲਾਂ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤਾਂ ਖੇੜੀ ਚੌਕ ਕੋਲ ਅੱਗੇ ਜਾ ਰਹੀ ਮਹਿੰਦਰ ਬਲੈਰੋ ਦੇ ਚਾਲਕ ਵਿਪਨ ਕੁਮਾਰ ਨੇ ਇਕਦਮ ਲਾਪ੍ਰਵਾਹੀ ਨਾਲ ਬਿਨਾਂ ਇਸ਼ਾਰਾ ਕੀਤੇ ਮੇਨ ਰੋਡ ’ਤੇ ਹੀ ਗੱਡੀ ਨੂੰ ਬਰੇਕ ਲਗਾ ਦਿੱਤੀ ਜਿਸ ਕਾਰਨ ਕਰੇਟਾ ਗੱਡੀ ਵਿਚ ਜਾ ਵੱਜੀ ਤੇ ਗੱਡੀ ਸਵਾਰ ਦੋਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਤੇ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ। ਹੌਲਦਾਰ ਹਰਵਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਵਿਪਨ ਕੁਮਾਰ ਵਾਸੀ ਰਾਜਗੁਰੂ ਨਗਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement