ਤਿੰਨ ਸੜਕ ਹਾਦਸਿਆਂ ’ਚ ਦੋ ਦੀ ਮੌਤ; ਇੱਕ ਜ਼ਖ਼ਮੀ
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਤਿੰਨ ਸੜਕ ਹਾਦਸੇ ਵਾਪਰੇ ਹਨ, ਜਿਸ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦੋਂਕਿ ਇੱਕ ਜਣਾ ਜ਼ਖ਼ਮੀ ਹੋ ਗਿਆ ਹੈ। ਪਹਿਲੀ ਘਟਨਾ ਰੇਲਵੇ ਲਾਈਟ ਪੁਆਇੰਟ ਦੇ ਨਜ਼ਦੀਕ ਵਾਪਰੀ ਹੈ, ਜਿੱਥੇ ਤੇਜ਼ ਰਫ਼ਤਾਰ ਕਾਰ ਨੇ...
Advertisement
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਤਿੰਨ ਸੜਕ ਹਾਦਸੇ ਵਾਪਰੇ ਹਨ, ਜਿਸ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦੋਂਕਿ ਇੱਕ ਜਣਾ ਜ਼ਖ਼ਮੀ ਹੋ ਗਿਆ ਹੈ। ਪਹਿਲੀ ਘਟਨਾ ਰੇਲਵੇ ਲਾਈਟ ਪੁਆਇੰਟ ਦੇ ਨਜ਼ਦੀਕ ਵਾਪਰੀ ਹੈ, ਜਿੱਥੇ ਤੇਜ਼ ਰਫ਼ਤਾਰ ਕਾਰ ਨੇ ਦਿਨੇਸ਼ ਵਾਸੀ ਹੱਲੋਮਾਜਰਾ ਵਿੱਚ ਟੱਕਰ ਮਾਰ ਦਿੱਤੀ। ਪੁਲੀਸ ਨੇ ਤੁਰੰਤ ਦਿਨੇਸ਼ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਥਾਣਾ ਆਈ ਟੀ ਪਾਰਕ ਦੀ ਪੁਲੀਸ ਨੇ ਕਾਰ ਚਾਲਕ ਵਿਸ਼ਾਲ ਚੌਹਾਨ ਵਾਸੀ ਢਕੋਲੀ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਦੂਜੀ ਘਟਨਾ ਦੌਰਾਨ ਬੱਸ ਹੇਠਾਂ ਆਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਸੈਕਟਰ-34 ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਹ ਕੇਸ ਦਰਸ਼ਨ ਲਾਲ ਵਾਸੀ ਕੈਥਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੀ ਭਾਬੀ ਬੱਸ ਤੋਂ ਹੇਠਾਂ ਉਤਰ ਰਹੀ ਸੀ। ਇਸੇ ਦੌਰਾਨ ਬੱਸ ਚਾਲਕ ਨੇ ਬੱਸ ਚਲਾ ਲਈ ਤਾਂ ਉਹ ਬੱਸ ਹੇਠਾਂ ਆ ਗਈ, ਜਿਸ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਤੀਜੇ ਮਾਮਲੇ ਵਿੱਚ ਮੋਟਰਸਾਈਕਲ ਦੀ ਫੇਟ ਵੱਜਣ ਕਰਕੇ ਧਨਾਸ ਦੀ ਰਹਿਣ ਵਾਲੀ ਔਰਤ ਜ਼ਖ਼ਮੀ ਹੋ ਗਈ ਹੈ। ਇਸ ਸਬੰਧੀ ਥਾਣਾ ਸੈਕਟਰ-36 ਦੀ ਪੁਲੀਸ ਨੇ ਮੋਟਰਸਾਈਕਲ ਚਾਲਕ ਨਿਖਿਲ ਦਹੀਆ ਵਾਸੀ ਸੈਕਟਰ- 20 ਚੰਡੀਗੜ੍ਹ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਚੰਡੀਗੜ੍ਹ ਪੁਲੀਸ ਨੇ ਤਿੰਨਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
