ਹੁਸੈਨਪੁਰ ਸਕੂਲ ’ਚ ਦੋ ਰੋਜ਼ਾ ਖੇਡ ਮੁਕਾਬਲੇ ਸ਼ੁਰੂ
ਇੱਥੇ ਨੇੜਲੇ ਪਿੰਡ ਹੁਸੈਨਪੁਰ ਵਿੱਚ ਇੱਕ ਸਤਲੁਜ ਪਬਲਿਕ ਸਕੂਲ ਦੇ ਦੋ ਰੋਜ਼ਾ ਸਲਾਨਾ ਖੇਡ ਮੁਕਾਬਲੇ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਸ਼ੁਰੂਆਤ ਸਕੂਲ ਦੇ ਚੇਅਰਮੈਨ ਜੇ ਕੇ ਜੱਗੀ ਅਤੇ ਈ ਈ ਓ ਮਨਮੋਹਨ ਕਾਲੀਆ ਨੇ ਕਰਵਾਈ। ਸਕੂਲ ਪ੍ਰਿੰਸੀਪਲ ਕਮਲਜੀਤ ਕੌਰ ਨੇ ਦੱਸਿਆ...
Advertisement
ਇੱਥੇ ਨੇੜਲੇ ਪਿੰਡ ਹੁਸੈਨਪੁਰ ਵਿੱਚ ਇੱਕ ਸਤਲੁਜ ਪਬਲਿਕ ਸਕੂਲ ਦੇ ਦੋ ਰੋਜ਼ਾ ਸਲਾਨਾ ਖੇਡ ਮੁਕਾਬਲੇ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਸ਼ੁਰੂਆਤ ਸਕੂਲ ਦੇ ਚੇਅਰਮੈਨ ਜੇ ਕੇ ਜੱਗੀ ਅਤੇ ਈ ਈ ਓ ਮਨਮੋਹਨ ਕਾਲੀਆ ਨੇ ਕਰਵਾਈ। ਸਕੂਲ ਪ੍ਰਿੰਸੀਪਲ ਕਮਲਜੀਤ ਕੌਰ ਨੇ ਦੱਸਿਆ ਕਿ ਖੇਡ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਨੂੁੰ ਖੇਡ ਭਾਵਨਾ ਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡਾਂ ਖੇਡਣ ਦੀ ਸਹੁੰ ਚੁਕਾਈ ਗਈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਪ੍ਰੀ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ ਹਨ ਤੇ ਭਲਕੇ ਅਗਲੀਆਂ ਜਮਾਤਾਂ ਦੇ ਖਿਡਾਰੀਆਂ ਦੇ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਜਾਵੇਗਾ।
Advertisement
