ਗਲੀ ਵਿੱਚ ਖੇਡ ਰਹੇ ਦੋ ਬੱਚਿਆਂ ਨੂੰ ਕਾਰ ਚਾਲਕ ਨੇ ਜ਼ਖਮੀ ਕੀਤਾ
ਇਥੋਂ ਦੇ ਨੇੜਲੇ ਪਿੰਡ ਸੁੰਡਰਾ ਵਿੱਚ ਗਲੀ ਵਿੱਚ ਖੇਡਦੇ ਦੋ ਮਾਸੂਮ ਬੱਚਿਆਂ ਨੂੰ ਇਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਫੇਟ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਵਿੱਚ ਇਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵੇਂ ਬੱਚਿਆਂ ਨੂੰ ਹੰਗਾਮੀ...
Advertisement
ਇਥੋਂ ਦੇ ਨੇੜਲੇ ਪਿੰਡ ਸੁੰਡਰਾ ਵਿੱਚ ਗਲੀ ਵਿੱਚ ਖੇਡਦੇ ਦੋ ਮਾਸੂਮ ਬੱਚਿਆਂ ਨੂੰ ਇਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਫੇਟ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਵਿੱਚ ਇਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵੇਂ ਬੱਚਿਆਂ ਨੂੰ ਹੰਗਾਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਗੱਡੀ ਵਾਲਾ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੰਜ ਸਾਲਾ ਦਾ ਬੱਚਾ ਬਾਦਲ ਇਕ ਹੋਰ ਬੱਚੇ ਨਾਲ ਗਲੀ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਆਈ ਜਿਸ ਦੇ ਚਾਲਕ ਨੇ ਉਸ ਦੇ ਲੜਕੇ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਜਦਕਿ ਨਾਲ ਖੇਡ ਰਹੇ ਦੂਜੇ ਬੱਚੇ ਦੀ ਵੀ ਸੱਟਾਂ ਵਜੀਆਂ। ਇਸ ਦੌਰਾਨ ਉਸਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਦੂਜੇ ਲੜਕੇ ਦੇ ਸਿਰ ਅਤੇ ਮੂੰਹ ’ਤੇ ਸੱਟਾਂ ਵਜੀਆਂ। ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
Advertisement
Advertisement