ਕਰਾਲਾ ਵਿੱਚੋਂ ਦੋ ਮੱਝਾਂ ਚੋਰੀ
ਪਿੰਡ ਕਰਾਲਾ ਦੇ ਵਸਨੀਕ ਕਿਸਾਨ ਗੁਰਜੀਤ ਸਿੰਘ ਦੀਆਂ ਦੋ ਮੱਝਾਂ ਚੋਰੀ ਹੋ ਗਈਆਂ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਧੰਦੇ ਦੇ ਨਾਲ-ਨਾਲ ਦੁੱਧ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵਜੇ...
Advertisement
ਪਿੰਡ ਕਰਾਲਾ ਦੇ ਵਸਨੀਕ ਕਿਸਾਨ ਗੁਰਜੀਤ ਸਿੰਘ ਦੀਆਂ ਦੋ ਮੱਝਾਂ ਚੋਰੀ ਹੋ ਗਈਆਂ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਧੰਦੇ ਦੇ ਨਾਲ-ਨਾਲ ਦੁੱਧ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵਜੇ 10 ਵਜੇ ਦੇ ਕਰੀਬ ਮੱਝਾਂ ਵਾਲੇ ਵਾੜੇ ਵਿੱਚੋਂ ਕੰਮ ਨਿਬੇੜ ਕੇ ਘਰ ਗਏ ਸਨ। ਉਹ ਜਦੋਂ ਸਵੇਰੇ ਆਏ ਤਾਂ ਦੇਖਿਆ ਕਿ ਉਨ੍ਹਾਂ ਦੀਆਂ ਦੋ ਮੱਝਾਂ ਗਾਇਬ ਸਨ। ਉਨ੍ਹਾਂ ਦੱਸਿਆ ਕਿ ਚੋਰ ਤਿੰਨੋਂ ਮੱਝਾਂ ਲੈ ਗਏ ਸਨ ਪਰ ਇੱਕ ਮੱਝ ਉਨ੍ਹਾਂ ਹੱਥੋਂ ਛੁੱਟ ਕੇ ਦੁਬਾਰਾ ਵਾੜੇ ਵਿੱਚ ਆ ਗਈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਨੁਸਾਰ ਚੋਰ ਛੋਟੇ ਟੈਂਪੂ ’ਚ ਮੱਝਾਂ ਲੱਦ ਕੇ ਲੈ ਗਏ।
Advertisement
Advertisement