ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛੁੱਟੀ ਆਏ ਦੋ ਫੌਜੀ ਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ, ਤੀਜਾ ਜ਼ਖ਼ਮੀ

ਚਮਕੌਰ ਸਾਹਿਬ-ਰੂਪਨਗਰ ਸੜਕ ’ਤੇ ਥੀਮ ਪਾਰਕ ਨੇੜੇ ਸ਼ਨਿਚਰਵਾਰ ਦੇਰ ਸ਼ਾਮ ਵਾਪਰਿਆ ਹਾਦਸਾ
ਹਾਦਸੇ ਵਿਚ ਨੁਕਸਾਨੇ ਵਾਹਨ।
Advertisement

ਇਥੇ ਚਮਕੌਰ ਸਾਹਿਬ-ਰੂਪਨਗਰ ਸੜਕ ’ਤੇ ਥੀਮ ਪਾਰਕ ਨੇੜੇ ਸ਼ਨਿੱਚਰਵਾਰ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਦੋ ਫੌਜੀ ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਜਣਾ ਗੰਭੀਰ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਇਹ ਹਾਦਸਾ ਮਾਰੂਤੀ ਫਰੌਂਕਸ ਕਾਰ (ਨੰ ਐਚਪੀ 32ਸੀ 8900) ਅਤੇ ਬਲੈਰੋ ਮੈਕਸ (ਪੀਬੀ10 ਜੇਐਲ7841) ਦਰਮਿਆਨ ਵਾਪਰਿਆ। ਦੋਵਾਂ ਵਾਹਨਾਂ ਦੀ ਆਹਮੋ ਸਾਹਮਣੀ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਾਲਕ ਦੇ ਨਾਲ ਵਾਲੀ ਸੀਟ ’ਤੇ ਬੈਠੇ ਦੋਵਾਂ ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋ ਕਿ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਅਸ਼ੀਸ਼ ਕੁਮਾਰ ਪੁੱਤਰ ਗੁਰਪਿਆਰਾ ਜੋ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਨਾਲ ਸਬੰਧਤ ਹੈ, ਜ਼ਖ਼ਮੀ ਹੋ ਗਿਆ।

Advertisement

ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦਲੀਪ ਕੁਮਾਰ (24) ਪੁੱਤਰ ਸੁਭਾਸ਼ ਚੰਦ ਪਿੰਡ ਧਾਊਮਨ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਅਤੇ ਧਮੇਸ਼ਵਰ ਸਿੰਘ (26) ਪੁੱਤਰ ਰਾਮ ਸਿੰਘ ਪਿੰਡ ਥਾਚੀ ਦੇਵਧਰ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਜ਼ਖ਼ਮੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਉਹ ਤਿੰਨੋ ਜਣੇ ਫਿਰੋਜ਼ਪੁਰ ਵਿਚ 20 ਡੋਗਰਾ ਰੈਜੀਮੈਂਟ ਵਿੱਚ ਬਤੌਰ ਸਿਪਾਹੀ ਤਾਇਨਾਤ ਹਨ ਅਤੇ ਉਹ ਛੁੱਟੀ ਲੈ ਕੇ ਘਰ ਨੂੰ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਉਕਤ ਤਿੰਨਾਂ ਨੂੰ ਐਂਬੂਲੈਂਸ ਅਤੇ ਸੜਕ ਸੁਰੱਖਿਆ ਵਿਭਾਗ ਦੀਆਂ ਗੱਡੀਆਂ ਰਾਹੀਂ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਿਊਟੀ ’ਤੇ ਤਾਇਨਾਤ ਡਾਕਟਰ ਵੱਲੋਂ ਦੋ ਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋ ਕਿ ਅਸ਼ੀਸ਼ ਕੁਮਾਰ ਦਾ ਇਲਾਜ ਜਾਰੀ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਬਲੈਰੋ ਪਿਕਅਪ ਦੇ ਚਾਲਕ ਪ੍ਰਿੰਸ ਨੇ ਦਾਅਵਾ ਕੀਤਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਲੁਧਿਆਣਾ ਜਾ ਰਿਹਾ ਸੀ। ਇਸ ਦੌਰਾਨ ਥੀਮ ਪਾਰਕ ਕੋਲ ਸਾਹਮਣੇ ਤੋਂ ਗਲਤ ਸਾਈਡ ਆ ਰਹੀ ਕਾਰ ਉਸ ਦੀ ਗੱਡੀ ਨਾਲ ਟਕਰਾਅ ਗਈ। ਹਾਦਸੇ ਵਿਚ ਉਸ ਦੇ ਵੀ ਸੱਟਾਂ ਵੱਜੀਆਂ ਹਨ।

ਕੈਪਸ਼ਨ : ਚਮਕੌਰ ਸਾਹਿਬ ਥੀਮ ਪਾਰਕ ਕੋਲ ਹਾਦਸੇ ਦੌਰਾਨ ਨੁਕਸਾਨੇ ਵਾਹਨ।

Advertisement
Show comments