ਸਾਹ ਨਲੀ ’ਚ ਦੁੱਧ ਜਾਣ ਕਾਰਨ ਢਾਈ ਮਹੀਨਿਆਂ ਦੇ ਬੱਚੇ ਦੀ ਮੌਤ
ਮੁਹਾਲੀ ਦੇ ਸੈਕਟਰ 82 ਵਿੱਚ ਮਾਂ ਦਾ ਦੁੱਧ ਪੀਣ ਮਗਰੋਂ ਇੱਕ ਢਾਈ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਪਾਲ ਨਾਮ ਦਾ ਇਹ ਬੱਚਾ ਆਪਣੀ ਮਾਂ ਪੂਜਾ ਦਾ ਦੁੱਧ ਚੁੰਘਦਿਆਂ ਸੌਂ ਗਿਆ। ਮਾਂ ਵੱਲੋਂ ਉਸ ਨੂੰ ਮੋਢੇ...
Advertisement
ਮੁਹਾਲੀ ਦੇ ਸੈਕਟਰ 82 ਵਿੱਚ ਮਾਂ ਦਾ ਦੁੱਧ ਪੀਣ ਮਗਰੋਂ ਇੱਕ ਢਾਈ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਪਾਲ ਨਾਮ ਦਾ ਇਹ ਬੱਚਾ ਆਪਣੀ ਮਾਂ ਪੂਜਾ ਦਾ ਦੁੱਧ ਚੁੰਘਦਿਆਂ ਸੌਂ ਗਿਆ। ਮਾਂ ਵੱਲੋਂ ਉਸ ਨੂੰ ਮੋਢੇ ਲਗਾ ਕੇ ਡਕਾਰ ਦਿਵਾਉਣ ਦੀ ਥਾਂ ਸੁੱਤਾ ਪਾ ਦਿੱਤਾ। ਕੁੱਝ ਸਮੇਂ ਬਾਅਦ ਬੱਚੇ ਨੇ ਉਲਟੀ ਕਰ ਦਿੱਤੀ ਤੇ ਉਸ ਦੀ ਹਾਲਤ ਨਾਜ਼ੁਕ ਹੋ ਗਈ। ਉਸ ਨੂੰ ਮੁਹਾਲੀ ਦੇ ਫੇਜ਼ ਛੇ ਦੇ ਹਸਪਤਾਲ ਵਿਚ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਰਟਾਂ ਅਨੁਸਾਰ ਉਲਟੀ ਸਮੇਂ ਬੱਚੇ ਦੀ ਸਾਹ ਨਲੀ ਵਿਚ ਦੁੱਧ ਚਲਾ ਗਿਆ, ਜਿਸ ਨਾਲ ਸਾਹ ਰੁਕਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਪਿਤਾ ਸ਼ੰਕਰ ਦਾਸ ਨੇ ਦੱਸਿਆ ਕਿ ਉਸ ਦੇ ਕੋਲ ਪਹਿਲਾਂ ਦੋ ਧੀਆਂ ਮਗਰੋਂ ਇਹ ਤੀਜਾ ਪੁੱਤਰ ਹੋਇਆ ਸੀ।
Advertisement
Advertisement