ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁੱਟ ਦੇ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫਤਾਰ; ਨਕਦੀ ਬਰਾਮਦ

ਪੱਤਰ ਪ੍ਰੇਰਕ ਅੰਬਾਲਾ , 10 ਜੂਨ ਇਥੇ ਥਾਣਾ ਸਾਹਾ ਖੇਤਰ ਤੋਂ ਨਕਦੀ ਲੁੱਟਣ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਯਸ਼ਪਾਲ, ਵਾਸੀ ਪਿੰਡ ਬੀਹਟਾ, ਥਾਣਾ ਸਾਹਾ, ਜ਼ਿਲ੍ਹਾ ਅੰਬਾਲਾ ਨੇ 9 ਜੂਨ ਨੂੰ...
Advertisement

ਪੱਤਰ ਪ੍ਰੇਰਕ

ਅੰਬਾਲਾ , 10 ਜੂਨ

Advertisement

ਇਥੇ ਥਾਣਾ ਸਾਹਾ ਖੇਤਰ ਤੋਂ ਨਕਦੀ ਲੁੱਟਣ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਸ਼ਿਕਾਇਤਕਰਤਾ ਯਸ਼ਪਾਲ, ਵਾਸੀ ਪਿੰਡ ਬੀਹਟਾ, ਥਾਣਾ ਸਾਹਾ, ਜ਼ਿਲ੍ਹਾ ਅੰਬਾਲਾ ਨੇ 9 ਜੂਨ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਬੈਂਕ ਆਫ ਬੜੋਦਾ ਤੋਂ ਪੈਸੇ ਕਢਵਾ ਕੇ ਆ ਰਿਹਾ ਸੀ, ਇਸੇ ਦੌਰਾਨ ਉਸ ਨੂੰ ਪਿਛੋਂ ਤੋਂ ਆਏ ਇੱਕ ਲੜਕੇ ਨੇ ਕੁੱਟਮਾਰ ਕਰਕੇ ਉਸ ਤੋਂ ਜ਼ਬਰਦਸਤੀ 20 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਿਆ।

ਇਸੇ ਦੌਰਾਨ ਥਾਣਾ ਮੁਖੀ ਸਾਹਾ ਸਬ-ਇੰਸਪੈਕਟਰ ਕਰਮਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਸੋਹਨ ਲਾਲ ਉਰਫ ਸੋਨੂ ਵਾਸੀ ਹਰਯੋਲੀ ਜ਼ਿਲ੍ਹਾ ਅੰਬਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਪਛਾਣ ਤੇ ਉਸੇ ਦੇ ਪਿੰਡ ਦੇ ਇਕ ਹੋਰ ਨੌਜਵਾਨ ਅਭਿਸ਼ੇਕ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਿਨ੍ਹਾਂ ਪਾਸੋਂ ਲੁੱਟੀ ਗਈ ਨਕਦੀ ਵੀ ਬਰਾਮਦ ਹੋ ਗਈ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਨੇ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਹੈ।

Advertisement