ਚੈੱਕ ਬਾਊਂਸ ਮਾਮਲੇ ’ਚ ਦੋ ਭਗੌੜੇ ਗ੍ਰਿਫ਼ਤਾਰ
ਪੀਓ ਸਟਾਫ ਫਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਚੈੱਕ ਬਾਊਂਸ ਦੇ ਮਾਮਲੇ ਵਿੱਚ ਦੋ ਭਗੌੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੀਓ ਸਟਾਫ ਦੇ ਐੱਸ ਐੱਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਟੰਡਨ ਦਾ ਮੰਡੀ ਗੋਬਿੰਦਗੜ੍ਹ ਵਿੱਚ ਮੋਤੀਆ ਖਾਨ ’ਚ...
Advertisement
ਪੀਓ ਸਟਾਫ ਫਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਚੈੱਕ ਬਾਊਂਸ ਦੇ ਮਾਮਲੇ ਵਿੱਚ ਦੋ ਭਗੌੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੀਓ ਸਟਾਫ ਦੇ ਐੱਸ ਐੱਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਟੰਡਨ ਦਾ ਮੰਡੀ ਗੋਬਿੰਦਗੜ੍ਹ ਵਿੱਚ ਮੋਤੀਆ ਖਾਨ ’ਚ ਲੋਹੇ ਦਾ ਕੰਮ ਹੈ, ਉਨ੍ਹਾਂ ਕੋਲੋਂ ਬਸ਼ੀਰ ਅਹਿਮਦ ਵਾਸੀ ਸ੍ਰੀਨਗਰ ਅਤੇ ਸੂਬੀਰ ਅਹਿਮਦ ਮੀਰ ਮੀਰ ਵਾਸੀ ਸਾਬਦਾਨ ਜ਼ਿਲ੍ਹਾ ਬਡਗਾਮ ਜੰਮੂ ਕਸ਼ਮੀਰ ਮਾਲ ਖਰੀਦਦੇ ਸੀ ਅਤੇ ਅਦਾਇਗੀ ਵਜੋਂ ਚੈੱਕ ਦਿੰਦੇ ਸੀ, ਜਦੋ 50 ਲੱਖ ਰੁਪਏ ਦੀ ਰੁਪਏ ਦੀ ਰਕਮ ਰੁਕ ਗਈ ਤਾਂ ਵਿਜੈ ਕੁਮਾਰ ਨੇ ਚੈੱਕ ਬੈਂਕ ਵਿੱਚ ਲਗਾ ਦਿਤਾ ਜੋ ਕਿ ਬਾਊਂਸ ਹੋ ਗਿਆ। ਵਿਜੇ ਕੁਮਾਰ ਨੇ ਬਸ਼ੀਰ ਅਹਿਮਦ ਅਤੇ ਸੁਬੀਰ ਅਹਿਮਦ ਖ਼ਿਲਾਫ਼ ਅਮਲੋਹ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਿਸ ’ਤੇ ਅਦਾਲਤ ਨੇ 9 ਅਪਰੈਲ ਨੂੰ ਮੁਲਜ਼ਮਾਂ ਨੂੰ ਭਗੌੜਾ ਕਰਾਰ ਦੇ ਦਿੱਤਾ। ਸਹਾਇਕ ਥਾਣੇਦਾਰ ਸੱਜਣ ਕੁਮਾਰ ਨੇ ਪੁਲੀਸ ਪਾਰਟੀ ਸਣੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਮਲੋਹ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
Advertisement
Advertisement