ਇਕੱਤੀ ਲੱਖ ’ਚ ਨਿਲਾਮ ਹੋਇਆ ‘ਟ੍ਰਿਪਲ ਜ਼ੀਰੋ ਵਨ’
ਮੁਕੇਸ਼ ਕੁਮਾਰ ਚੰਡੀਗੜ੍ਹ, 20 ਮਈ ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (ਆਰਐੱਲਏ) ਦੇ ਦਫ਼ਤਰ ਨੇ ਵਾਹਨ ਰਜਿਸਟ੍ਰੇਸ਼ਨ ਦੇ ਨੰਬਰਾਂ ਦੀ ਨਵੀਂ ਸ਼ੁਰੂ ਕੀਤੀ ਲੜੀ ‘ਸੀਐੱਚ-01 ਸੀਜ਼ੈੱਡ’ ਅਤੇ ਪਿਛਲੀਆਂ ਲੜੀਆਂ ਦੇ ਬਚੇ ਹੋਏ ਫੈਂਸੀ ਅਤੇ ਮਨਪਸੰਦ ਨੰਬਰਾਂ ਦੀ ਕੀਤੀ ਈ-ਨਿਲਾਮੀ...
Advertisement
ਮੁਕੇਸ਼ ਕੁਮਾਰ
ਚੰਡੀਗੜ੍ਹ, 20 ਮਈ
Advertisement
ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (ਆਰਐੱਲਏ) ਦੇ ਦਫ਼ਤਰ ਨੇ ਵਾਹਨ ਰਜਿਸਟ੍ਰੇਸ਼ਨ ਦੇ ਨੰਬਰਾਂ ਦੀ ਨਵੀਂ ਸ਼ੁਰੂ ਕੀਤੀ ਲੜੀ ‘ਸੀਐੱਚ-01 ਸੀਜ਼ੈੱਡ’ ਅਤੇ ਪਿਛਲੀਆਂ ਲੜੀਆਂ ਦੇ ਬਚੇ ਹੋਏ ਫੈਂਸੀ ਅਤੇ ਮਨਪਸੰਦ ਨੰਬਰਾਂ ਦੀ ਕੀਤੀ ਈ-ਨਿਲਾਮੀ ਤੋਂ 2,94,21,000 ਰੁਪਏ ਦੀ ਰਿਕਾਰਡ ਕਮਾਈ ਕੀਤੀ। ਨਵੀਂ ਸ਼ੁਰੂ ਹੋ ਰਹੀ ਲੜੀ ਦਾ ਰਜਿਸਟ੍ਰੇਸ਼ਨ ਨੰਬਰ ਸੀਐੱਚ-01 ਸੀਜ਼ੈੱਡ 0001 ਸਭ ਤੋਂ ਵੱਧ 31 ਲੱਖ ਰੁਪਏ ਵਿੱਚ ਨਿਲਾਮ ਹੋਇਆ ਜਦੋਂਕਿ ਸੀਐੱਚ-01 ਸੀਜ਼ੈੱਡ 0007 ਨੰਬਰ 13.60 ਲੱਖ ਰੁਪਏ ਵਿੱਚ ਨਿਲਾਮ ਹੋਇਆ। ਇਸੇ ਤਰ੍ਹਾਂ ਸੀਐੱਚ-01 ਸੀਜ਼ੈੱਡ 9999 ਲਈ 9,40,000 ਰੁਪਏ, ਸੀਐੱਚ-01 ਸੀਜ਼ੈੱਡ 0009 ਲਈ 9,17,000 ਰੁਪਏ, ਸੀਐੱਚ-01 ਸੀਜ਼ੈਡ 0003 ਲਈ 7,73,000 ਰੁਪਏ, ਸੀਐੱਚ-01 ਸੀਜ਼ੈੱਡ 0005 ਲਈ 7,66,000 ਰੁਪਏ, ਸੀਐੱਚ-01 ਸੀਜ਼ੈੱਡ 0008 ਲਈ 6,39,000 ਰੁਪਏ, ਸੀਐੱਚ-01 ਸੀਜ਼ੈੱਡ 0006 ਲਈ 5,26,000 ਰੁਪਏ ਦੀ ਬੋਲੀ ਲੱਗੀ।
Advertisement