ਟ੍ਰਾਈਸਿਟੀ ਦਾ ਪਹਿਲਾ ਮਾਇਓਪੀਆ ਮੈਨੇਜਮੈਂਟ ਕਲੀਨਿਕ ਸ਼ੁਰੂ
ਤਿੰਨ ਦਹਾਕਿਆਂ ਤੋ ਸਥਾਪਿਤ ਸੋਹਾਣਾ ਆਈ ਹਸਪਤਾਲ, ਨੇ ਪਹਿਲੇ ਸਮਰਪਿਤ ਮਾਇਓਪੀਆ ਮੈਨੇਜਮੈਂਟ ਕਲੀਨਿਕ ਦਾ ਉਦਘਾਟਨ ਕੀਤਾ ਹੈ। ਟਰਾਈਸਿਟੀ ਦਾ ਇਹ ਪਹਿਲਾ ਕਲੀਨਿਕ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਤੇਜ਼ੀ ਨਾਲ ਵਧ ਰਹੀ ਨੇੜੇ ਦੀ ਨਜ਼ਰ ਕਮਜ਼ੋਰ ਹੋਣ ਦੀ ਸਮੱਸਿਆ ਦੇ ਹੱਲ ਲਈ ਯੋਗਦਾਨ ਪਾਵੇਗਾ।
ਸੋਹਾਣਾ ਹਸਪਤਾਲ ਦੀ ਸੀ ਓ ਓ ਅਤੇ ਸੀਨੀਅਰ ਸਰਜਨ, ਡਾ. ਅਮਨਪ੍ਰੀਤ ਕੌਰ ਨੇ ਦੱਸਿਆਂ ਕਿ ਪਿਛਲੇ ਕੁਝ ਸਾਲਾਂ ਦੌਰਾਨ ਖ਼ਾਸ ਕਰਕੇ ਕੋਵਿਡ ਮਹਾਮਾਰੀ ਤੋ ਬਾਅਦ ਬੱਚਿਆਂ ਵਿੱਚ ਮਾਇਓਪੀਆ (ਨਜ਼ਦੀਕੀ ਨਜ਼ਰ ਦੀ ਕਮੀ) ਤੇਜ਼ੀ ਨਾਲ ਵਧੀ ਹੈ। ਮੋਬਾਈਲ ਫੋਨਾਂ, ਆਨਲਾਈਨ ਕਲਾਸਾਂ ਅਤੇ ਸਕਰੀਨ ਟਾਈਮ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸੋਹਾਣਾ ਹਸਪਤਾਲ ਨੇ ਹਮੇਸ਼ਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੱਤੀ ਹੈ ਅਤੇ ਇਹ ਕਲੀਨਿਕ ਸਭ ਤੋਂ ਨਵੀਨਤਮ ਉਪਕਰਨਾਂ ਨਾਲ ਲੈਸ ਹੈ, ਜਿਸ ਨਾਲ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ। ਇਹ ਵਿਸ਼ੇਸ਼ ਕਲੀਨਿਕ ਹਰ ਹਫ਼ਤੇ ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸ਼ਾਮ 3 ਵਜੇ ਤੋਂ 5 ਵਜੇ ਤੱਕ ਖੁੱਲ੍ਹਾ ਰਹੇਗਾ।