ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟ੍ਰਾਈਸਿਟੀ ਦਾ ਪਹਿਲਾ ਮਾਇਓਪੀਆ ਮੈਨੇਜਮੈਂਟ ਕਲੀਨਿਕ ਸ਼ੁਰੂ 

  ਤਿੰਨ ਦਹਾਕਿਆਂ ਤੋ ਸਥਾਪਿਤ ਸੋਹਾਣਾ ਆਈ ਹਸਪਤਾਲ, ਨੇ ਪਹਿਲੇ ਸਮਰਪਿਤ ਮਾਇਓਪੀਆ ਮੈਨੇਜਮੈਂਟ ਕਲੀਨਿਕ ਦਾ ਉਦਘਾਟਨ ਕੀਤਾ ਹੈ। ਟਰਾਈਸਿਟੀ ਦਾ ਇਹ ਪਹਿਲਾ ਕਲੀਨਿਕ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਤੇਜ਼ੀ ਨਾਲ ਵਧ ਰਹੀ ਨੇੜੇ ਦੀ ਨਜ਼ਰ ਕਮਜ਼ੋਰ ਹੋਣ ਦੀ ਸਮੱਸਿਆ ਦੇ ਹੱਲ...
ਟ੍ਰਾਈਸਿਟੀ ਦੇ ਪਹਿਲੇ ਮਾਇਓਪੀਆ ਮੈਨੇਜਮੈਂਟ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਟਰੱਸਟ ਦੇ ਮੈਂਬਰ ਅਤੇ ਡਾਕਟਰ। -ਫੋਟੋ: ਚਿੱਲਾ
Advertisement

 

ਤਿੰਨ ਦਹਾਕਿਆਂ ਤੋ ਸਥਾਪਿਤ ਸੋਹਾਣਾ ਆਈ ਹਸਪਤਾਲ, ਨੇ ਪਹਿਲੇ ਸਮਰਪਿਤ ਮਾਇਓਪੀਆ ਮੈਨੇਜਮੈਂਟ ਕਲੀਨਿਕ ਦਾ ਉਦਘਾਟਨ ਕੀਤਾ ਹੈ। ਟਰਾਈਸਿਟੀ ਦਾ ਇਹ ਪਹਿਲਾ ਕਲੀਨਿਕ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਤੇਜ਼ੀ ਨਾਲ ਵਧ ਰਹੀ ਨੇੜੇ ਦੀ ਨਜ਼ਰ ਕਮਜ਼ੋਰ ਹੋਣ ਦੀ ਸਮੱਸਿਆ ਦੇ ਹੱਲ ਲਈ ਯੋਗਦਾਨ ਪਾਵੇਗਾ।

Advertisement

ਸੋਹਾਣਾ ਹਸਪਤਾਲ ਦੀ ਸੀ ਓ ਓ ਅਤੇ ਸੀਨੀਅਰ ਸਰਜਨ, ਡਾ. ਅਮਨਪ੍ਰੀਤ ਕੌਰ ਨੇ ਦੱਸਿਆਂ ਕਿ ਪਿਛਲੇ ਕੁਝ ਸਾਲਾਂ ਦੌਰਾਨ ਖ਼ਾਸ ਕਰਕੇ ਕੋਵਿਡ ਮਹਾਮਾਰੀ ਤੋ ਬਾਅਦ ਬੱਚਿਆਂ ਵਿੱਚ ਮਾਇਓਪੀਆ (ਨਜ਼ਦੀਕੀ ਨਜ਼ਰ ਦੀ ਕਮੀ) ਤੇਜ਼ੀ ਨਾਲ ਵਧੀ ਹੈ। ਮੋਬਾਈਲ ਫੋਨਾਂ, ਆਨਲਾਈਨ ਕਲਾਸਾਂ ਅਤੇ ਸਕਰੀਨ ਟਾਈਮ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸੋਹਾਣਾ ਹਸਪਤਾਲ ਨੇ ਹਮੇਸ਼ਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੱਤੀ ਹੈ ਅਤੇ ਇਹ ਕਲੀਨਿਕ ਸਭ ਤੋਂ ਨਵੀਨਤਮ ਉਪਕਰਨਾਂ ਨਾਲ ਲੈਸ ਹੈ, ਜਿਸ ਨਾਲ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ। ਇਹ ਵਿਸ਼ੇਸ਼ ਕਲੀਨਿਕ ਹਰ ਹਫ਼ਤੇ ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸ਼ਾਮ 3 ਵਜੇ ਤੋਂ 5 ਵਜੇ ਤੱਕ ਖੁੱਲ੍ਹਾ ਰਹੇਗਾ।

 

Advertisement
Show comments