ਖੇਤੀ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ
ਪਿੰਡ ਸਾਖਪੁਰ ਵਿੱਚ ਖੇਤੀ ਮੋਟਰਾਂ ਦੇ ਦੋ ਟਰਾਂਸਫਾਰਮਰ ਚੋਰੀ ਹੋ ਗਏ। ਜਾਣਕਾਰੀ ਮੁਤਾਬਿਕ ਦੇਰ ਰਾਤ ਚੋਰਾਂ ਵੱਲੋਂ ਸਾਖਪੁਰ ਵਿੱਚ ਪਿੰਡ ਰਾਮਪੁਰ ਦੇ ਕਿਸਾਨ ਦਰਸ਼ਨ ਲਾਲ ਦੀ ਮੋਟਰ ਤੋਂ ਟਰਾਂਸਫਾਰਮਰ ਚੋਰੀ ਕਰ ਲਿਆ ਗਿਆ। ਇਸ ਸਬੰਧੀ ਕਿਸਾਨ ਨੂੰ ਸਵੇਰੇ ਖੇਤਾਂ ਵਿੱਚ...
Advertisement
ਪਿੰਡ ਸਾਖਪੁਰ ਵਿੱਚ ਖੇਤੀ ਮੋਟਰਾਂ ਦੇ ਦੋ ਟਰਾਂਸਫਾਰਮਰ ਚੋਰੀ ਹੋ ਗਏ। ਜਾਣਕਾਰੀ ਮੁਤਾਬਿਕ ਦੇਰ ਰਾਤ ਚੋਰਾਂ ਵੱਲੋਂ ਸਾਖਪੁਰ ਵਿੱਚ ਪਿੰਡ ਰਾਮਪੁਰ ਦੇ ਕਿਸਾਨ ਦਰਸ਼ਨ ਲਾਲ ਦੀ ਮੋਟਰ ਤੋਂ ਟਰਾਂਸਫਾਰਮਰ ਚੋਰੀ ਕਰ ਲਿਆ ਗਿਆ। ਇਸ ਸਬੰਧੀ ਕਿਸਾਨ ਨੂੰ ਸਵੇਰੇ ਖੇਤਾਂ ਵਿੱਚ ਪਹੁੰਚਣ ’ਤੇ ਪਤਾ ਚੱਲਿਆ। ਪਿੰਡ ਝੱਜ ਦੇ ਇੱਕ ਹੋਰ ਕਿਸਾਨ ਰਘਵੀਰ ਸਿੰਘ ਦੀ ਖੇਤੀ ਮੋਟਰ ਤੋਂ ਟਰਾਂਸਫਾਰਮਰ ਚੋਰੀ ਕੀਤਾ ਗਿਆ। ਦਰਸ਼ਨ ਲਾਲ ਅਤੇ ਗੁਰਦੀਪ ਸਿੰਘ ਝੱਜ ਨੇ ਦੱਸਿਆ ਕਿ ਟਰਾਂਸਫਾਰਮਰ ਰਾਮਪੁਰ ਤੋਂ ਸਾਖਪੁਰ ਨੂੰ ਜਾਂਦੀ ਸੜਕ ਦੇ ਕਿਨਾਰੇ ਖੇਤਾਂ ’ਚ ਲੱਗੇ ਹੋਏ ਸਨ।
Advertisement
Advertisement
