ਸੀ-ਪਾਈਟ ਕੈਂਪ ’ਚ ਟਰੇਨਿੰਗ ਸ਼ੁਰੂ
ਜ਼ਿਲ੍ਹਾ ਮੁਹਾਲੀ ਦੇ ਨੌਜਵਾਨਾਂ ਦੀ ਖੇਤਰੀ ਫੌਜ ਵਿੱਚ (ਟੀ.ਏ.) ਭਰਤੀ ਲਈ ਲਿਖਤੀ ਪੇਪਰ ਸਬੰਧੀ ਸਿਖਲਾਈ ਤੇ ਫਿਜ਼ੀਕਲ ਟਰੇਨਿੰਗ ਰੁਜ਼ਗਾਰ ਕੇਂਦਰ (ਸੀ-ਪਾਈਟ) ਲਾਲੜੂ ਵਿਖੇ ਸ਼ੁਰੂ ਹੋ ਚੁੱਕੀ ਹੈ। ਸੀ ਪਾਈਟ ਕੈਂਪ, ਲਾਲੜੂ ਦੇ ਕੈਂਪ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਖੇਤਰੀ...
Advertisement
ਜ਼ਿਲ੍ਹਾ ਮੁਹਾਲੀ ਦੇ ਨੌਜਵਾਨਾਂ ਦੀ ਖੇਤਰੀ ਫੌਜ ਵਿੱਚ (ਟੀ.ਏ.) ਭਰਤੀ ਲਈ ਲਿਖਤੀ ਪੇਪਰ ਸਬੰਧੀ ਸਿਖਲਾਈ ਤੇ ਫਿਜ਼ੀਕਲ ਟਰੇਨਿੰਗ ਰੁਜ਼ਗਾਰ ਕੇਂਦਰ (ਸੀ-ਪਾਈਟ) ਲਾਲੜੂ ਵਿਖੇ ਸ਼ੁਰੂ ਹੋ ਚੁੱਕੀ ਹੈ। ਸੀ ਪਾਈਟ ਕੈਂਪ, ਲਾਲੜੂ ਦੇ ਕੈਂਪ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਖੇਤਰੀ ਫੌਜ (ਟੀ.ਏ.) ਵਿੱਚ ਨੌਜਵਾਨਾਂ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਭਰਤੀ 28 ਨਵੰਬਰ ਨੂੰ ਕਾਲਕਾ (ਹਰਿਆਣਾ) ਹੋਣੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਟਰੇਨਿੰਗ ਲਈ ਸਰਟੀਫਿਕੇਟ ਲੈ ਕੇ ਸੀ-ਪਾਈਟ ਕੈਂਪ, ਲਾਲੜੂ ਆ ਸਕਦੇ ਹਨ। ਟਰੇਨਿੰਗ ਦੌਰਾਨ ਖਾਣਾ, ਰਿਹਾਇਸ਼ ਮੁਫ਼ਤ ਮਿਲੇਗਾ।
Advertisement
Advertisement
