ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਢਿੱਗਾਂ ਡਿੱਗਣ ਕਾਰਨ ਸ਼ਿਮਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਆਵਾਜਾਈ ਠੱਪ

ਪੀਪੀ ਵਰਮਾ ਪੰਚਕੂਲਾ, 2 ਅਗਸਤ ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇ ਪਰਵਾਣੂ ਦੇ ਚੱਕੀ ਮੋੜ ਕੋਲ ਅਚਾਨਕ ਢਿੱਗਾਂ ਡਿੱਗਣ ਗਈਆਂ, ਜਿਸ ਕਾਰਨ ਪੂਰੀ ਤਰ੍ਹਾਂ ਸੜਕ ਟੁੱਟ ਗਈ ਅਤੇ ਪੈਦਲ ਲੰਘਣਾ ਵੀ ਬੰਦ ਹੋ ਗਿਆ। ਢਿੱਗਾਂ ਡਿੱਗਣ ਕਾਰਨ 50 ਮੀਟਰ ਲੰਬੀ ਸੜਕ ਪੂਰੀ...
Advertisement

ਪੀਪੀ ਵਰਮਾ

Advertisement

ਪੰਚਕੂਲਾ, 2 ਅਗਸਤ

ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇ ਪਰਵਾਣੂ ਦੇ ਚੱਕੀ ਮੋੜ ਕੋਲ ਅਚਾਨਕ ਢਿੱਗਾਂ ਡਿੱਗਣ ਗਈਆਂ, ਜਿਸ ਕਾਰਨ ਪੂਰੀ ਤਰ੍ਹਾਂ ਸੜਕ ਟੁੱਟ ਗਈ ਅਤੇ ਪੈਦਲ ਲੰਘਣਾ ਵੀ ਬੰਦ ਹੋ ਗਿਆ। ਢਿੱਗਾਂ ਡਿੱਗਣ ਕਾਰਨ 50 ਮੀਟਰ ਲੰਬੀ ਸੜਕ ਪੂਰੀ ਤਰ੍ਹਾਂ ਧਸ ਗਈ ਹੈ। ਸੜਕ ਦੇ ਦੋਵੇਂ ਪਾਸੇ ਵਾਹਨ ਫਸੇ ਹੋਏ ਹਨ। ਚੰਡੀਗੜ੍ਹ ਤੋਂ ਆਉਣ ਵਾਲੇ ਹਲਕੇ ਵਾਹਨਾਂ ਨੂੰ ਪਰਵਾਣੂ-ਕਸੌਲੀ-ਜੰਗਸੂ ਰੋਡ-ਕੁਮਾਰਹੱਟੀ ਰਾਹੀਂ ਭੇਜਿਆ ਜਾ ਰਿਹਾ ਹੈ, ਜਦਕਿ ਸੋਲਨ ਤੋਂ ਆਉਣ ਵਾਲੇ ਵਾਹਨਾਂ ਨੂੰ ਭੋਗਨਗਰ-ਬਨਾਸਰ-ਕਮਲੀ ਮਾਰਗ ਰਾਹੀਂ ਭੇਜਿਆ ਜਾ ਰਿਹਾ ਹੈ।

Advertisement
Show comments