ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ ਵਿੱਚ ਨਾਕਿਆਂ ਕਾਰਨ ਥਾਂ-ਥਾਂ ਜਾਮ ਲੱਗਿਆ

ਚੰਡੀਗੜ੍ਹ ਵਿੱਚ ਕਿਸਾਨਾਂ, ਸਿਆਸੀ ਆਗੂਆਂ ਤੇ ਨੌਜਵਾਨਾਂ ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਸ਼ਹਿਰ ਦੀਆਂ ਸਾਰੀਆਂ ਹੱਦਾਂ ’ਤੇ ਨਾਕਿਆਂ ਦਾ ਸੇਕ ਮੁਹਾਲੀ ਵਾਸੀਆਂ ਨੂੰ ਝੱਲਣਾ ਪਿਆ। ਨਾਕਿਆਂ ਕਾਰਨ ਸ਼ਹਿਰ ਦੇ ਚੰਡੀਗੜ੍ਹ ਨੇੜਲੇ ਸਮੁੱਚੇ ਖੇਤਰਾਂ ਦੀਆਂ ਸੜਕਾਂ ’ਤੇ ਜਾਮ ਰਿਹਾ ਅਤੇ...
ਬੁੜੈਲ ਜੇਲ੍ਹ ਨੇੜੇ ਚੰਡੀਗੜ੍ਹ-ਮੁਹਾਲੀ ਬਾਰਡਰ ’ਤੇ ਲੱਗਿਆ ਜਾਮ। -ਫੋਟੋ: ਰਵੀ ਕੁਮਾਰ
Advertisement

ਚੰਡੀਗੜ੍ਹ ਵਿੱਚ ਕਿਸਾਨਾਂ, ਸਿਆਸੀ ਆਗੂਆਂ ਤੇ ਨੌਜਵਾਨਾਂ ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਸ਼ਹਿਰ ਦੀਆਂ ਸਾਰੀਆਂ ਹੱਦਾਂ ’ਤੇ ਨਾਕਿਆਂ ਦਾ ਸੇਕ ਮੁਹਾਲੀ ਵਾਸੀਆਂ ਨੂੰ ਝੱਲਣਾ ਪਿਆ। ਨਾਕਿਆਂ ਕਾਰਨ ਸ਼ਹਿਰ ਦੇ ਚੰਡੀਗੜ੍ਹ ਨੇੜਲੇ ਸਮੁੱਚੇ ਖੇਤਰਾਂ ਦੀਆਂ ਸੜਕਾਂ ’ਤੇ ਜਾਮ ਰਿਹਾ ਅਤੇ ਕਈਂ ਥਾਵਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਰਹੇ। ਮੁਹਾਲੀ ਦੇ ਯਾਦਵਿੰਦਰਾ ਚੌਕ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਮੁਕੰਮਲ ਬੰਦ ਕੀਤਾ ਹੋਇਆ ਸੀ। ਇੱਥੇ ਲੱਗੇ ਹੋਏ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਨਿਹੰਗ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਇਕੱਠ ਵਿੱਚ ਸ਼ਾਮਲ ਹੋਣ ਲਈ ਨਹੀਂ ਜਾਣ ਦਿੱਤਾ ਗਿਆ ਜਿਸ ਮਗਰੋਂ ਨਿਹੰਗ ਸਿੰਘ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਚੌਕ ਵਿੱਚ ਆ ਕੇ ਬੈਠ ਗਏ ਅਤੇ ਆਵਾਜਾਈ ਠੱਪ ਹੋ ਗਈ। ਪੁਲੀਸ ਨੇ ਆਵਾਜਾਈ ਨੂੰ ਹੋਰਨਾਂ ਪਾਸਿਆਂ ਨੂੰ ਮੋੜਿਆ। ਇਸੇ ਤਰ੍ਹਾਂ ਫੇਜ਼ ਗਿਆਰਾਂ, ਫੇਜ਼ ਦੋ, ਫੇਜ਼ ਤਿੰਨ, ਫੇਜ਼ ਸੱਤ, ਫੇਜ਼ ਇੱਕ, ਫੇਜ਼ ਛੇ ਵਾਲੀਆਂ ਸੜਕਾਂ ’ਤੇ ਸਾਰਾ ਦਿਨ ਜਾਮ ਵਰਗੇ ਹਾਲਾਤ ਬਣੇ ਰਹੇ ਜਿਸ ਨਾਲ ਰਾਹਗੀਰ ਪ੍ਰੇਸ਼ਾਨ ਹੁੰਦੇ ਰਹੇ। ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੁਹਾਲੀ ਦੇ ਸਿਟੀ-2 ਦੇ ਡੀ ਐੱਸ ਪੀ ਹਰਸਿਮਰਨ ਸਿੰਘ ਬੱਲ ਨੇ ਨਿਹੰਗ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਧਰਨਾ ਚੁਕਵਾਇਆ, ਜਿਸ ਮਗਰੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸੇ ਤਰ੍ਹਾਂ ਹੋਰਨਾਂ ਖੇਤਰਾਂ ਦੇ ਰਾਹਗੀਰਾਂ ਨੂੰ ਵੀ ਉਦੋਂ ਰਾਹਤ ਮਿਲੀ, ਜਦੋਂ ਕਿਸਾਨ ਜਥੇਬੰਦੀਆਂ ਬੈਰੀਕੇਡ ਤੋੜ ਕੇ ਚੰਡੀਗੜ੍ਹ ਵਿੱਚ ਦਾਖ਼ਲ ਹੋ ਗਈਆਂ। ਚੰਡੀਗੜ੍ਹ ਪੁਲੀਸ ਵੱਲੋਂ ਪੰਜਾਬ ਨੰਬਰ ਵਾਲੇ ਵਾਹਨਾਂ ਦੀ ਤਲਾਸ਼ੀ ਲੈ ਕੇ ਅੱਗੇ ਜਾਣ ਦੇਣ ਕਾਰਨ ਵੀ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਡਿਊਟੀਆਂ ’ਤੇ ਚੰਡੀਗੜ੍ਹ ਜਾਣ ਵਾਲੇ ਮੁਲਾਜ਼ਮ ਵੀ ਕਾਫ਼ੀ ਪ੍ਰੇਸ਼ਾਨ ਹੋਏ।

Advertisement
Advertisement
Show comments