ਬਰਵਾਲਾ ਸੜਕ ’ਤੇ ਕਾਰਨ ਪਲਟਣ ਕਾਰਨ ਜਾਮ
ਇੱਥੋਂ ਦੀ ਬਰਵਾਲਾ ਰੋਡ ’ਤੇ ਲੰਘੀ ਰਾਤ ਮਿੱਟੀ ਦੇ ਢੇਰ ਕਾਰਨ ਵੱਡਾ ਹਾਦਸਾ ਟਲ ਗਿਆ। ਦੇਰ ਸ਼ਾਮ ਬੇਕਾਬੂ ਕਾਰ ਮਿੱਟੀ ਦੇ ਢੇਰ ’ਤੇ ਚੜ੍ਹ ਕੇ ਪਲਟ ਗਈ ਅਤੇ ਸਾਹਮਣੇ ਤੋਂ ਆ ਰਹੀ ਸਕਾਰਪਿਓ ਕਾਰ ਨਾਲ ਟਕਰਾਅ ਗਈ। ਹਾਦਸੇ ਵਿੱਚ ਦੋਵੇਂ...
Advertisement
ਇੱਥੋਂ ਦੀ ਬਰਵਾਲਾ ਰੋਡ ’ਤੇ ਲੰਘੀ ਰਾਤ ਮਿੱਟੀ ਦੇ ਢੇਰ ਕਾਰਨ ਵੱਡਾ ਹਾਦਸਾ ਟਲ ਗਿਆ। ਦੇਰ ਸ਼ਾਮ ਬੇਕਾਬੂ ਕਾਰ ਮਿੱਟੀ ਦੇ ਢੇਰ ’ਤੇ ਚੜ੍ਹ ਕੇ ਪਲਟ ਗਈ ਅਤੇ ਸਾਹਮਣੇ ਤੋਂ ਆ ਰਹੀ ਸਕਾਰਪਿਓ ਕਾਰ ਨਾਲ ਟਕਰਾਅ ਗਈ। ਹਾਦਸੇ ਵਿੱਚ ਦੋਵੇਂ ਵਾਹਨ ਨੁਕਸਾਨੇ ਗਏ ਤੇ ਕਾਰ ਸਵਾਰਾਂ ਦਾ ਬਚਾਅ ਰਿਹਾ। ਜਾਣਕਾਰੀ ਅਨੁਸਾਰ ਬਰਵਾਲਾ ਰੋਡ ’ਤੇ ਕਈਂ ਥਾਵਾਂ ’ਤੇ ਮਿੱਟੀ ਦੇ ਢੇਰ ਪਏ ਹਨ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਸਥਾਨਕ ਲੋਕ ਸਾਫ਼ ਕਰਨ ਦੀ ਮੰਗ ਕਰ ਰਹੇ ਹਨ ਪਰ ਪ੍ਰਸ਼ਾਸ਼ਨਿਕ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ ਜਿਸ ਕਾਰਨ ਇਥੇ ਹਾਦਸੇ ਵਾਪਰ ਰਹੇ ਹਨ। ਦਿਨ ਦੀ ਰੌਸ਼ਨੀ ਵਿੱਚ ਤਾਂ ਇਹ ਢੇਰ ਦਿਖਾਈ ਦੇ ਜਾਂਦੇ ਹਨ ਪਰ ਰਾਤ ਦੇ ਹਨੇਰੇ ਵਿੱਚ ਇਹ ਵਾਹਨ ਚਾਲਕਾਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ। ਲੰਘੀ ਰਾਤ ਇਕ ਕਾਰ ਡੇਰਾਬੱਸੀ ਤੋਂ ਬਰਵਾਲਾ ਵਲ ਜਾ ਰਹੀ ਸੀ। ਇਸ ਦੌਰਾਨ ਜਦ ਕਾਰ ਬਰਵਾਲਾ ਸੜਕ ’ਤੇ ਰੋਜ਼ਵੁੱਡ ਸੁਸਾਇਟੀ ਦੇ ਸਾਹਮਣੇ ਪੁੱਜੀ ਤਾਂ ਚਾਲਕ ਨੂੰ ਸੜਕ ਕੰਢੇ ਪਿਆ ਮਿੱਟੀ ਦਾ ਢੇਰ ਦਿਖਾਈ ਨਹੀਂ ਦਿੱਤਾ ਅਤੇ ਕਾਰ ਢੇਰ ’ਤੇ ਉੱਪਰ ਚੜ੍ਹ ਕੇ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਕਾਰ ਸਾਹਮਣੇ ਆ ਰਹੀ ਇਕ ਸਕਾਰਪਿਓ ਨਾਲ ਟਕਰਾਅ ਗਈ। ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਵਿੱਚ ਸਵਾਰ ਲੋਕਾਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ। ਚੰਗੀ ਗੱਲ ਰਹੀ ਕਿ ਕਾਰ ਅਤੇ ਸਕਾਰਪਿਓ ਸਵਾਰ ਵਾਲ ਵਾਲ ਬਚ ਗਏ। ਹਾਦਸੇ ਤੋਂ ਬਾਅਦ ਬਰਵਾਲਾ ਸੜਕ ’ਤੇ ਜਾਮ ਲੱਗ ਗਿਆ। ਜਾਮ ਵਿੱਚ ਫਸੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਅਧਿਕਾਰੀਆਂ ਤੋਂ ਮਿੱਟੀ ਦੇ ਢੇਰਾਂ ਨੂੰ ਛੇਤੀ ਤੋਂ ਛੇਤੀ ਸਾਫ਼ ਕਰਨ ਦੀ ਮੰਗ ਕੀਤੀ ਹੈ।
Advertisement
Advertisement
