ਗੁਰਦੁਆਰਾ ਟਿੱਬੀ ਸਾਹਿਬ ਨੂੰ ਟਰੈਕਟਰ ਭੇਟ
ਇੱਥੇ ਗੁਰਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਟਿੱਬੀ ਸਾਹਿਬ ਰੂਪਨਗਰ ਲਈ ਚੱਪੜਚਿੜੀ ਦੇ ਸਮਾਜ ਸੇਵੀ ਸਿਮਰਨਜੀਤ ਸਿੰਘ ਹੁੰਦਲ ਤੇ ਮਨਕੀਰਤ ਸਿੰਘ ਔਲਖ ਨੇ ਟਰੈਕਟਰ ਭੇਟ ਕੀਤਾ ਗਿਆ। ਗੁਰਦੁਆਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਨੇ ਦੱਸਿਆ ਕਿ...
Advertisement
ਇੱਥੇ ਗੁਰਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਟਿੱਬੀ ਸਾਹਿਬ ਰੂਪਨਗਰ ਲਈ ਚੱਪੜਚਿੜੀ ਦੇ ਸਮਾਜ ਸੇਵੀ ਸਿਮਰਨਜੀਤ ਸਿੰਘ ਹੁੰਦਲ ਤੇ ਮਨਕੀਰਤ ਸਿੰਘ ਔਲਖ ਨੇ ਟਰੈਕਟਰ ਭੇਟ ਕੀਤਾ ਗਿਆ। ਗੁਰਦੁਆਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਨੇ ਦੱਸਿਆ ਕਿ ਸ੍ਰੀ ਔਲਖ ਪਹਿਲਾਂ ਵੀ ਹੜ੍ਹਾਂ ਦੌਰਾਨ ਕਿਸਾਨਾਂ ਨੂੰ ਟਰੈਕਟਰ ਭੇਟ ਕਰ ਚੁੱਕੇ ਹਨ। ਉਨ੍ਹਾਂ ਨੇ ਹੜ੍ਹਾਂ ਕਾਰਨ ਨੁਕਸਾਨੇ ਕਈ ਘਰਾਂ ਦੀ ਮੁੜ ਉਸਾਰੀ ਵੀ ਕਰਵਾਈ ਹੈ। ਹੁਣ ਉਹਨਾਂ ਆਪਣੇ ਸਮਾਜ ਸੇਵੀ ਦੋਸਤ ਸਿਮਰਨਜੀਤ ਸਿੰਘ ਹੁੰਦਲ ਚੱਪੜ ਚਿੜੀ ਨਾਲ ਮਿਲ ਕੇ ਗੁਰਦੁਆਰੇ ਲਈ ਟਰੈਕਟਰ ਭੇਟ ਕੀਤਾ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਪਲਵਿੰਦਰ ਕੌਰ ਰਾਣੀ, ਸਾਬਕਾ ਸਰਪੰਚ ਕੁਲਵੰਤ ਸਿੰਘ ਰਾਜੂ, ਅਮਰਦੀਪ ਸਿੰਘ ਦੀਪੂ ਤੇ ਹੋਰ ਪਤਵੰਤੇ ਹਾਜ਼ਰ ਸਨ।
Advertisement
Advertisement
