ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹ ਵਿੱਚ ਖੜੀ ਗੱਡੀ ਦਾ ਹਿਮਾਚਲ ’ਚ ਟੌਲ ਕੱਟਿਆ

ਪੀਡ਼ਤਾਂ ਨੇ ਐੱਨ ਐੱਚ ਏ ਆਈ ਨੂੰ ਸ਼ਿਕਾਇਤ ਕੀਤੀ
Advertisement

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਇਕ ਨਵਾਂ ਮਾਮਲਾ ਸਾਹਮਣਾ ਆਇਆ, ਜਦੋਂ ਚੰਡੀਗੜ੍ਹ ਦੇ ਸੈਕਟਰ-29 ਸਥਿਤ ਘਰ ਵਿੱਚ ਖੜੀ ਕਾਰ ਦਾ 50 ਕਿਲੋਮੀਟਰ ਦੂਰ ਹਿਮਾਚਲ ਪ੍ਰਦੇਸ਼ ਦੇ ਸਨਵਾਰਾ ਟੌਲ ਪਲਾਜ਼ਾ ’ਤੇ ਟੌਲ ਟੈਕਸ ਕੱਟਿਆ ਗਿਆ। ਜਾਣਕਾਰੀ ਮਿਲਦਿਆਂ ਹੀ ਕਾਰ ਦੇ ਮਾਲਕ ਸੁਖਜੀਤ ਸਿੰਘ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ ਐੱਚ ਏ ਆਈ) ਨੂੰ ਸ਼ਿਕਾਇਤ ਕੀਤੀ।

ਸੁਖਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਕਾਰ ਚੰਡੀਗੜ੍ਹ ਦੇ ਸੈਕਟਰ-29 ਸਥਿਤ ਘਰ ਵਿੱਚ ਖੜੀ ਸੀ। ਉਸ ਨੂੰ ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸਨਵਾਰਾ ਟੌਲ ਪਲਾਜ਼ਾ ਤੋਂ 70 ਰੁਪਏ ਦਾ ਟੌਲ ਕੱਟੇ ਜਾਣ ਦਾ ਮੈਸੇਜ ਆਇਆ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ ਕਿਤੇ ਗੱਡੀ ਚੋਰੀ ਤਾਂ ਨਹੀਂ ਹੋ ਗਈ ਹੈ। ਉਸ ਨੇ ਤੁਰੰਤ ਘਰ ਵਿੱਚ ਖੜ੍ਹੀ ਆਪਣੀ ਗੱਡੀ ਦੇਖੀ। ਸੁਖਜੀਤ ਸਿੰਘ ਨੇ ਤੁਰੰਤ ਐੱਨ ਐੱਚ ਏ ਆਈ ਨੂੰ ਟੌਲ ਫਰੀ ਨੰਬਰ ਰਾਹੀਂ ਸ਼ਿਕਾਇਤ ਕੀਤੀ। ਐੱਨ ਐੱਚ ਏ ਆਈ ਅਮਲੇ ਨੇ ਮਾਮਲੇ ਦੀ ਪੜਤਾਲ ਕਰਨ ਦਾ ਭਰੋਸਾ ਦਿਵਾਇਆ ਤਾਂ ਕਈ ਦਿਨਾਂ ਦੀ ਜੱਦੋ-ਜਹਿਦ ਤੋਂ ਬਾਅਦ ਸਨਵਾਰਾ ਟੌਲ ਪਲਾਜ਼ਾ ਵੱਲੋਂ ਪੀੜਤ ਨੂੰ 70 ਰੁਪਏ ਵਾਪਸ ਕੀਤੇ ਗਏ।

Advertisement

ਸੁਖਜੀਤ ਸਿੰਘ ਨੇ ਕਿਹਾ ਕਿ ਗੱਲ ਸਿਰਫ਼ 70 ਰੁਪਏ ਦੀ ਨਹੀਂ ਹੈ, ਬਲਕਿ ਸਿਸਟਮ ਦੀ ਹੈ ਕਿ ਘਰ ਵਿੱਚ ਖੜੀ ਕਾਰ ਦਾ ਟੌਲ ਟੈਕਸ ਕਿਵੇਂ ਕੱਟਿਆ ਗਿਆ। ਉਨ੍ਹਾਂ ਕੇਂਦਰ ਸਰਕਾਰ ਤੇ ਐੱਨ ਐੱਚ ਏ ਆਈ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਘਟਨਾਵਾਂ ’ਤੇ ਧਿਆਨ ਕੇਂਦਰਿਤ ਕਰਨ ਤਾਂ ਜੋ ਕਿਸੇ ਆਮ ਵਿਅਕਤੀ ਨਾਲ ਠੱਗੀ ਨਾ ਵੱਜੇ।

Advertisement
Show comments