ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਵਰੇਜ ਵਿਛਾਉਣ ਲਈ ਟਾਈਲਾਂ ਪੁੱਟੀਆਂ

ਮੁਰੰਮਤ ਨਾ ਹੋਣ ਕਾਰਨ ਫੇਜ਼-ਦਸ ਅਤੇ ਗਿਆਰਾਂ ਦੇ ਦੁਕਾਨਦਾਰ ਪ੍ਰੇਸ਼ਾਨ; ਦੁਕਾਨਾਂ ਦੇ ਰਸਤਿਆਂ ਦੇ ਅਡ਼ਿੱਕੇ ਦੂਰ ਕਰਨ ਅਤੇ ਮਲਬਾ ਚੁੱਕਣ ਦੀ ਹਦਾਇਤ
Advertisement
 

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਅੱਜ ਮੁਹਾਲੀ ਦੇ ਫੇਜ਼ 10 ਅਤੇ ਫੇਜ਼ 11 ਦੇ ਵਪਾਰੀਆਂ ਅਤੇ ਨਿਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਬੁਲਾਇਆ, ਜਿਨ੍ਹਾਂ ਵਿੱਚ ਜਨ ਸਿਹਤ ਵਿਭਾਗ ਦੇ ਐਸਡੀਓ ਰਮਨਦੀਪ ਸਿੰਘ, ਨਗਰ ਨਿਗਮ ਦੇ ਐਸਡੀਓ ਧਰਮਿੰਦਰ ਅਤੇ ਗਮਾਡਾ ਦੇ ਐਸਡੀਓ ਆਕਾਸ਼ਦੀਪ ਸਿੰਘ ਸ਼ਾਮਿਲ ਸਨ। ਉਨ੍ਹਾਂ ਨੇ ਮੌਕੇ ’ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾਵੇ।

Advertisement

ਦੁਕਾਨਦਾਰਾਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਫੇਜ਼ ਗਿਆਰਾਂ ਵਿਚ ਚੱਲ ਰਹੇ ਸੀਵਰੇਜ ਪ੍ਰਾਜੈਕਟ ਕਾਰਨ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਪੁਟਾਈ ਕਾਰਨ ਬਰਸਾਤ ਦੇ ਮੌਸਮ ਵਿਚ ਥਾਂ-ਥਾਂ ਚਿੱਕੜ ਹੋ ਗਿਆ ਹੈ। ਮਲਬੇ ਕਾਰਨ ਗਾਹਕ ਮਾਰਕੀਟ ਵਿਚ ਨਹੀਂ ਆ ਰਹੇ। ਤਿਉਹਾਰੀ ਸੀਜ਼ਨ ਕਾਰਨ ਉਨ੍ਹਾਂ ਨੂੰ ਆਰਥਿਕ ਘਾਟਾ ਪੈ ਰਿਹਾ ਹੈ। ਸ੍ਰੀ ਵਰਮਾ ਨੇ ਜਨ ਸਿਹਤ ਵਿਭਾਗ ਦੇ ਐਸਡੀਓ ਨੂੰ ਹਦਾਇਤ ਕੀਤੀ ਕਿ ਸਾਰਾ ਮਲਬਾ ਤੁਰੰਤ ਹਟਾਇਆ ਜਾਵੇ। ਮਾਰਕੀਟ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਵੱਲੋਂ ਮਾਰਕੀਟ ਨੂੰ ਜਾਣ ਵਾਲੇ ਮੁੱਖ ਰਸਤੇ ਦੀ ਉਸਾਰੀ ਦਾ ਮਾਮਲਾ ਉਠਾਇਆ, ਜਿਸ ਨੂੰ ਉਨ੍ਹਾਂ ਗਮਾਡਾ ਅਧਿਕਾਰੀਆਂ ਨਾਲ ਵਿਚਾਰੇ ਜਾਣ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਸਾਰੇ ਮਸਲੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੀ ਮੈਂਬਰ ਕਸ਼ਮੀਰ ਕੌਰ, ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਅਮਿਤ ਜੈਨ, ਫੇਜ਼ ਗਿਆਰਾਂ ਮਾਰਕੀਟ ਦੇ ਪ੍ਰਧਾਨ ਪਵਨ ਗਰਗ, ਫੇਜ਼ ਦਸ ਦੇ ਪ੍ਰਧਾਨ ਗੁਰਚਰਨ ਸਿੰਘ, ਡਾ ਸਤੀਸ਼ ਗਰਗ, ਸੁਰਿੰਦਰ ਸਿੰਘ ਮਟੌਰ, ਗੁਰਮੇਲ ਸਿੰਘ, ਸਵਰਨ ਲਤਾ, ਹਰਵਿੰਦਰ ਸੋਨੀਆ ਸਮੇਤ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ।

 

 

Advertisement