ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਸ਼ਿਆਂ ਸਣੇ ਤਿੰਨ ਕਾਬੂ

ਚੰਡੀਗੜ੍ਹ: ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਣੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੌਲੀ ਜੱਗਰਾਂ ਵਿੱਚ ਨਾਕਾਬੰਦੀ ਦੌਰਾਨ ਦਲਜੀਤ ਨਾਮ ਦੇ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ 35.15 ਗ੍ਰਾਮ ਹੈਰੋਇਨ ਬਰਾਮਦ...
Advertisement

ਚੰਡੀਗੜ੍ਹ: ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਣੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੌਲੀ ਜੱਗਰਾਂ ਵਿੱਚ ਨਾਕਾਬੰਦੀ ਦੌਰਾਨ ਦਲਜੀਤ ਨਾਮ ਦੇ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ 35.15 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਸੈਕਟਰ-11 ਦੀ ਪੁਲੀਸ ਨੇ ਸੈਕਟਰ-12 ਦੇ ਸਰਕਾਰੀ ਮਾਡਲ ਸਕੂਲ ਦੇ ਨਜ਼ਦੀਕ ਤੋਂ ਹੈਪੀ ਤੇ ਹਰਜੀਤ ਸਿੰਘ ਨੂੰ 10.75 ਗ੍ਰਾਮ ਨਸ਼ੀਲੇ ਪਾਊਡਰ ਸਣੇ ਕਾਬੂ ਕੀਤਾ ਹੈ। ਚੰਡੀਗੜ੍ਹ ਪੁਲੀਸ ਨੇ ਦੋਵਾਂ ਮਾਮਲਿਆਂ ਵਿੱਚ ਤਿੰਨਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। -ਟਨਸ

ਸੜਕ ਹਾਦਸੇ ’ਚ ਜ਼ਖ਼ਮੀ

ਚੰਡੀਗੜ੍ਹ: ਇੱਥੋਂ ਦੇ 66 ਕੇਵੀ ਲਾਈਟ ਪੁਆਇੰਟ ਦੇ ਨਜ਼ਦੀਕ ਤਿੰਨ ਪਹੀਆ ਵਾਹਨ ਦੀ ਟੱਕਰ ਵੱਜਣ ਕਰਕੇ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਵਿਕਰਾਂਤ ਰਾਏ ਵਜੋਂ ਹੋਈ ਹੈ। ਥਾਣਾ ਸੈਕਟਰ-11 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ

Advertisement

ਤੀਜ ਮੇਲਾ 27 ਨੂੰ

ਖਰੜ: ਸ਼ਾਮ-ਏ-ਪੰਜਾਬ ਤੀਜ ਮੇਲਾ 27 ਜੁਲਾਈ ਨੂੰ ਖਰੜ ਦੀਆਂ ਅਦਾਲਤਾਂ ਦੇ ਸਾਹਮਣੇ ਸ਼ਿਵਜੋਤ ਬੈਂਕੁਟ ਹਾਲ ਵਿੱਚ ਸ਼ਾਮ ਚਾਰ ਵਜੇ ਤੋਂ ਦਸ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਸਰਬਜੀਤ ਕੌਰ ਸੈਣੀ ਨੇ ਦੱਸਿਆ ਕਿ ਇਸ ਮੌਕੇ ਗਿੱਧਾ, ਭੰਗੜਾ, ਢੋਲ, ਡੀਜੇ, ਸਨੈਕਸ ਅਤੇ ਡਿੰਨਰ ਮੁੱਖ ਖਿੱਚ ਦੇ ਕੇਂਦਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਭਾਗ ਲੈਣ ਵਾਲੇ ਉਨਾਂ ਨਾਲ ਫੋਨ ਨੰਬਰ 88475-10685 ਤੇ ਸੰਪਰਕ ਕਰ ਸਕਦੇ ਹਨ। -ਪੱਤਰ ਪ੍ਰੇਰਕ

ਡੀਸੀਪੀ ਵੱਲੋਂ ਰਾਜੀਵ ਕਲੋਨੀ ਦਾ ਦੌਰਾ

ਪੰਚਕੂਲਾ: ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਰਾਜੀਵ ਕਲੋਨੀ ਦਾ ਦੌਰਾ ਕੀਤਾ। ਉਨ੍ਹਾਂ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਡੀਸੀਪੀ ਨੇ ਕਿਹਾ ਕਿ ਲੋਕਾਂ ਨੂੰ ਪੁਲੀਸ ਤੋਂ ਡਰਨ ਦੀ ਲੋੜ ਨਹੀਂ ਹੈ। ਪੁਲੀਸ ਹਮੇਸ਼ਾ ਲੋਕਾਂ ਦੀ ਸੁਰੱਖਿਆ ਅਤੇ ਸੇਵਾ ਲਈ ਮੌਜੂਦ ਹੈ। ਉਨ੍ਹਾਂ ਨੇ ਇਲਾਕੇ ਵਿੱਚ ਕਾਨੂੰਨ ਵਿਵਸਥਾ ਅਤੇ ਪੁਲੀਸ ਪ੍ਰਸ਼ਾਸਨ ਦੇ ਕੰਮਕਾਜ ਬਾਰੇ ਵੀ ਫੀਡਬੈਕ ਲਿਆ। -ਪੱਤਰ ਪ੍ਰੇਰਕ

ਗਹਿਣੇ ਤੇ ਨਕਦੀ ਚੋਰੀ

ਮੁੱਲਾਂਪੁਰ ਗ਼ਰੀਬਦਾਸ: ਨਵਾਂ ਗਰਾਉਂ ਵਿਖੇ ਨਾਡਾ ਰੋਡ ’ਤੇ ਘਰ ਵਿੱਚੋਂ ਨਕਦੀ ਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋ ਗਏ। ਦਸਮੇਸ਼ ਨਗਰ ਦੇ ਮਕਾਨ ਨੰਬਰ 931 ਵਿੱਚ ਰਹਿੰਦੇ ਦਿਨੇਸ਼ ਠਾਕੁਰ ਨੇ ਦੱਸਿਆ ਕਿ ਘਰ ਦੀ ਦੂਜੀ ਮੰਜ਼ਿਲ ਉਤੇ ਪਰਿਵਾਰ ਸੁੱਤਾ ਪਿਆ ਸੀ। ਚੋਰਾਂ ਨੇ ਘਰ ਵਿੱਚ ਘਰ ਦੇ ਕਮਰੇ ਦਾ ਤਾਲਾ ਤੋੜ ਕੇ ਸੋਨੇ-ਚਾਂਦੀ ਦੇ ਸਾਰੇ ਗਹਿਣੇ ਜਿਨ੍ਹਾਂ ਦੀ ਕੀਮਤ ਕਰੀਬ ਦਸ ਲੱਖ ਰੁਪਏ ਬਣਦੀ ਹੈ ਸਮੇਤ ਤੀਹ ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਦੂਜੇ ਪਾਸੇ ਥਾਣਾ ਨਵਾਂ ਗਰਾਉਂ ਦੀ ਪੁਲੀਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲੀ ਹੈ ਅਤੇ ਚੋਰਾਂ ਦੀ ਭਾਲ ਜਾਰੀ ਹੈ। -ਪੱਤਰ ਪੇ੍ਰਕ

Advertisement
Show comments