ਕਤਲ ਦੇ ਮਾਮਲੇ ’ਚ ਤਿੰਨ ਗ੍ਰਿਫ਼ਤਾਰ
ਚੰਡੀਗੜ੍ਹ ਪੁਲੀਸ ਨੇ ਆਕਾਸ਼ ਨਾਮੀ ਨੌਜਵਾਨ ਦੇ ਕਤਲ ਦਾ ਕੇਸ ਹੱਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੋਨੂੰ ਉਰਫ਼ ਬੰਟੀ (19), ਸੂਰਜ ਉਰਫ਼ ਕਾਂਚਾ (20), ਹਰਸ਼ ਉਰਫ਼ ਚੁੰਨੀ ਲਾਲ (19) ਤਿੰਨੋ ਵਾਸੀ ਪਿੰਡ...
Advertisement
ਚੰਡੀਗੜ੍ਹ ਪੁਲੀਸ ਨੇ ਆਕਾਸ਼ ਨਾਮੀ ਨੌਜਵਾਨ ਦੇ ਕਤਲ ਦਾ ਕੇਸ ਹੱਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੋਨੂੰ ਉਰਫ਼ ਬੰਟੀ (19), ਸੂਰਜ ਉਰਫ਼ ਕਾਂਚਾ (20), ਹਰਸ਼ ਉਰਫ਼ ਚੁੰਨੀ ਲਾਲ (19) ਤਿੰਨੋ ਵਾਸੀ ਪਿੰਡ ਧਨਾਸ ਵਜੋਂ ਗਈ ਹੈ। ਪੁਲੀਸ ਨੇ ਮ੍ਰਿਤਕ ਆਕਾਸ਼ ਦੀ ਭੈਣ ਨੇਹਾ ਵਾਸੀ ਮਿਲਕ ਕਲੋਨੀ ਧਨਾਸ ਦੇ ਬਿਆਨਾਂ ’ਤੇ ਸਾਰੰਗਪੁਰ ਥਾਣੇ ’ਚ ਕੇਸ ਦਰਜ ਕੀਤਾ ਸੀ।ਆਕਾਸ਼ ਵੈਲਡਰ ਵਜੋਂ ਕੰਮ ਕਰਦਾ ਸੀ ਤੇ 15 ਅਕਤੂਬਰ ਲਾਪਤਾ ਹੋਣ ਮਗਰੋਂ 19 ਅਕਤੂਬਰ ਨੂੰ ਉਸ ਦੀ ਲਾਸ਼ ਧਨਾਸ ਪਿੰਡ ਨੇੜੇ ਪਟਿਆਲਾ ਕੀ ਰਾਓ ਚੋਅ ’ਚੋਂ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਮਾਮਲੇ ’ਚ ਮੁੱਖ ਮੁਲਜ਼ਮ ਸੂਰਜ ਉਰਫ਼ ਕਾਂਚਾ ਹੈ। ਮੁਲਜ਼ਮਾਂ ਨੇ ਪਹਿਲਾਂ ਆਕਾਸ਼ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤੇ ਅਸਫਲ ਹੋਣ ’ਤੇ ਉਸ ਨੂੰ ਜਬਰੀ ਸ਼ਰਾਬ ਪਿਆਈ। ਸੂਰਜ ਨੇ ਉਸ ਨਾਲ ਬਦਫੈਲੀ ਕੀਤੀ ਬਾਅਦ ’ਚ ਤਿੱਖੇ ਸ਼ੀਸ਼ੇ ਤੇ ਪੱਥਰ ਮਾਰ ਕੇ ਆਕਾਸ਼ ਨੂੰ ਮਾਰ ਦਿੱਤਾ ਗਿਆ।
Advertisement
Advertisement
