ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਿੱਕੂ ਨੰਗਲ ਦੇ ਤਲਾਬ ’ਚ ਭੇਤ-ਭਰੀ ਹਾਲਤ ਵਿੱਚ ਹਜ਼ਾਰਾਂ ਮੱਛੀਆਂ ਮਰੀਆਂ

ਬਲਵਿੰਦਰ ਰੈਤ ਨੰਗਲ, 11 ਜੁਲਾਈ ਇੱਥੋਂ ਨੇੜਲੇ ਪਿੰਡ ਨਿੱਕੂ ਨੰਗਲ ਦੇ ਇੱਕ ਤਲਾਬ ਵਿੱਚ ਅੱਜ ਸਵੇਰੇ ਹਜ਼ਾਰਾਂ ਮੱਛੀਆਂ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਜਦੋਂ ਪਿੰਡ ਦੇ ਲੋਕਾਂ ਨੇ ਦੇਖਿਆਂ ਤਾਂ ਮਰੀਆਂ ਹੋਈਆਂ ਮੱਛੀਆਂ ਪਾਣੀ ਤੇ ਤੈਰ ਰਹੀਆਂ ਸਨ।...
Advertisement

ਬਲਵਿੰਦਰ ਰੈਤ

ਨੰਗਲ, 11 ਜੁਲਾਈ

Advertisement

ਇੱਥੋਂ ਨੇੜਲੇ ਪਿੰਡ ਨਿੱਕੂ ਨੰਗਲ ਦੇ ਇੱਕ ਤਲਾਬ ਵਿੱਚ ਅੱਜ ਸਵੇਰੇ ਹਜ਼ਾਰਾਂ ਮੱਛੀਆਂ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਜਦੋਂ ਪਿੰਡ ਦੇ ਲੋਕਾਂ ਨੇ ਦੇਖਿਆਂ ਤਾਂ ਮਰੀਆਂ ਹੋਈਆਂ ਮੱਛੀਆਂ ਪਾਣੀ ਤੇ ਤੈਰ ਰਹੀਆਂ ਸਨ। ਤਲਾਬ ਤੋਂ ਕਾਫੀ ਬਦਬੂ ਆ ਰਹੀ ਸੀ। ਪਿੰਡ ਦੇ ਵਸਨੀਕਾਂ ਨੇ ਤਲਾਬ ਦੇ ਠੇਕੇਦਾਰ ਨੂੰ ਇਸ ਦੀ ਸੂਚਨਾ ਦਿੱਤੀ। ਪਰਵਾਸੀ ਠੇਕੇਦਾਰ ਨੇ ਦੱਸਿਆ ਕਿ ਉਹ ਚਾਰ ਸਾਲਾ ਤੋਂ ਮੱਛੀਆਂ ਦਾ ਪਾਲ ਰਿਹਾ ਸੀ, ਬਰਸਾਤ ਦੇ ਮੌਸਮ ਤੋਂ ਬਾਅਦ ਮੱਛੀ ਮਾਰਕੀਟ ਵਿੱਚ ਵੇਚੀ ਜਾਣੀ ਸੀ। ਮੱਛੀਆਂ ਦੇ ਮਰਨ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਸ਼ੱਕ ਜਾਹਰ ਕੀਤਾ ਕਿ ਉਸ ਦੇ ਤਲਾਬ ਵਿੱਚ ਕਿਸੇ ਨੇ ਜ਼ਹਿਰੀਲੀ ਚੀਜ਼ ਮਿਲਾਈ ਹੈ। ਉਸ ਨੇ ਕਿਹਾ ਕਿ ਪਿੰਡ ਦੇ ਕੋਲ ਦੋ ਹੋਰ ਵੀ ਤਲਾਬ ਹਨ ਜਿਨ੍ਹਾਂ ਦੀ ਮੱਛੀਆਂ ਠੀਕ ਹਨ। ਉਨ੍ਹਾਂ ਵੱਲੋਂ ਮਰੀਆਂ ਮੱਛੀਆਂ ਨੂੰ ਦਬਾਇਆ ਜਾ ਰਿਹਾ ਹੈ। ਜੰਗਲਾਤ ਵਿਭਾਗ ਦੀ ਟੀਮ ਵੀ ਮੌਕੇ ’ਤੇ ਪਹੁੰਚੀ ਜੋ ਜਾਂਚ ’ਚ ਜੁੱਟ ਗਈ।

ਮੱਛੀ ਪਾਲਣ ਵਿਭਾਗ ਰੂਪਨਗਰ ਦੀ ਟੀਮ ਸੀਨੀਅਰ ਵੈਟਨਰੀ ਅਫ਼ਸਰ ਅਮਰਦੀਪ ਕੌਰ ਦੀ ਅਗਵਾਈ ਵਿੱਚ ਪਿੰਡ ਨਿੱਕੂ ਨੰਗਲ ਪਹੁੰਚ ਗਈ। ਉਨ੍ਹਾਂ ਇੱਕ ਤਲਾਬ ਦੇ ਪਾਣੀ ਦੇ ਸੈਂਪਲ ਅਤੇ ਦੋ ਮੱਛੀਆਂ ਦੇ ਸੈਂਪਲ ਲਏ ਹਨ ਜਿਨ੍ਹਾਂ ਨੂੰ ਗੁਰੂ ਅਗੰਦ ਦੇਵ ਵੈਟਨਰੀ ਸਾਇਸਜ਼ ਯੂਨੀਵਰਸਿਟੀ ਲੁਧਿਆਣਾ ਭੇਜਿਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲਗੇਗਾ ਕਿ ਮੱਛੀਆਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ।

ਐੱਸਡੀਐੱਮ ਨੇ ਚਾਰ ਦਿਨ ’ਚ ਰਿਪੋਰਟ ਮੰਗੀ

ਐਸਡੀਐਮ ਨੰਗਲ ਸਚਿਨ ਪਾਠਕ ਨੇ ਮੱਛੀਆਂ ਮਰਨ ਦੀ ਜਾਂਚ ਕਰਨ ਲਈ ਮੱਛੀ ਪਾਲਣ ਵਿਭਾਗ ਰੂਪਨਗਰ ਨੂੰ ਹੁਕਮ ਦਿੱਤੇ ਹਨ। ਉਨ੍ਹਾਂ ਚਾਰ ਦਿਨਾਂ ਵਿੱਚ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੱਛੀ ਠੇਕੇਦਾਰ ਨੇ ਕੋਈ ਇੰਸ਼ੋਰੈਂਸ ਕਰਵਾਈ ਹੈ ਤਾਂ ਸਰਕਾਰ ਨੁਕਸਾਨ ਦੀ ਭਰਵਾਈ ਕਰੇਗੀ।

 

Advertisement