ਚੋਰਾਂ ਨੇ ਖੰਭਿਆਂ ਤੋਂ 1,200 ਮੀਟਰ ਤਾਰ ਕੱਟੀ, ਮੋਟਰਾਂ ਬੰਦ
ਚੋਰਾਂ ਨੇ ਬੀਤੀ ਰਾਤ ਕਰਾਲੀ ਫੀਡਰ ਅਧੀਨ ਪੈਂਦੇ ਬਨੂੜ ਦੇ ਖੇਤਾਂ ਦੇ ਖੰਭਿਆਂ ਉੱਤੋਂ ਤਕਰੀਬਨ 1200 ਮੀਟਰ ਤਾਰਾਂ ਕੱਟ ਲਈਆਂ ਜਿਸ ਨਾਲ ਤਿੰਨ ਕਿਸਾਨਾਂ ਦੀਆਂ ਮੋਟਰਾਂ ਬੰਦ ਹੋ ਗਈਆਂ। ਕਿਸਾਨਾਂ ਨੂੰ ਚੋਰੀ ਦਾ ਉਦੋਂ ਪਤਾ ਚੱਲਿਆ, ਜਦੋਂ ਉਹ ਸਵੇਰੇ ਖੇਤਾਂ...
Advertisement
ਚੋਰਾਂ ਨੇ ਬੀਤੀ ਰਾਤ ਕਰਾਲੀ ਫੀਡਰ ਅਧੀਨ ਪੈਂਦੇ ਬਨੂੜ ਦੇ ਖੇਤਾਂ ਦੇ ਖੰਭਿਆਂ ਉੱਤੋਂ ਤਕਰੀਬਨ 1200 ਮੀਟਰ ਤਾਰਾਂ ਕੱਟ ਲਈਆਂ ਜਿਸ ਨਾਲ ਤਿੰਨ ਕਿਸਾਨਾਂ ਦੀਆਂ ਮੋਟਰਾਂ ਬੰਦ ਹੋ ਗਈਆਂ। ਕਿਸਾਨਾਂ ਨੂੰ ਚੋਰੀ ਦਾ ਉਦੋਂ ਪਤਾ ਚੱਲਿਆ, ਜਦੋਂ ਉਹ ਸਵੇਰੇ ਖੇਤਾਂ ਵਿਚ ਕਣਕ ਨੂੰ ਪਾਣੀ ਲਾਉਣ ਲਈ ਪਹੁੰਚੇ।
ਪ੍ਰਭਾਵਿਤ ਕਿਸਾਨ ਤਨਵੀਰ ਹੁਸੈਨ, ਗੁਰਚਰਨ ਸਿੰਘ ਅਤੇ ਲਖਵੀਰ ਸਿੰਘ ਖਟੜਾ ਨੇ ਦੱਸਿਆ ਕਿ ਚੋਰਾਂ ਨੇ ਤਿੰਨ ਕੰਡਕਟਰ ਐਲੂਮੀਨੀਅਮ ਦੀ ਤਾਰ ਕੱਟ ਲਈ ਜਿਸ ਕਾਰਨ ਉਨਾਂ ਦੀ ਮੋਟਰਾਂ ਦੀ ਪਾਵਰ ਸਪਲਾਈ ਠੱਪ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਰੋਜ਼ਾਨਾ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਇਸ ਸਬੰਧੀ ਪਾਵਰਕੌਮ ਦੇ ਅਧਿਕਾਰੀਆਂ ਅਤੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
Advertisement
Advertisement
