ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰਦੁਆਰੇ ’ਚ ਚੋਰੀ ਕਰਨ ਵਾਲਾ ਕਾਬੂ

ਅੰਬਾਲਾ: ਗੁਰਦੁਆਰਾ ਪੰਜੋਖਰਾ ਸਾਹਿਬ ਤੋਂ ਪਾਣੀ ਦੀਆਂ ਟੂਟੀਆਂ, ਬਿਜਲੀ ਦੀ ਤਾਰ ਅਤੇ ਬੋਰਡ ਚੋਰੀ ਕਰਨ ਦੇ ਮਾਮਲੇ ਵਿੱਚ ਸੀਆਈਏ ਦੀ ਟੀਮ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਭਿਸ਼ੇਕ ਵਾਸੀ ਭਰੌਲੀ ਵਜੋਂ ਹੋਈ ਹੈ। ਉਕਤ ਚੋਰੀ 24...
Advertisement

ਅੰਬਾਲਾ: ਗੁਰਦੁਆਰਾ ਪੰਜੋਖਰਾ ਸਾਹਿਬ ਤੋਂ ਪਾਣੀ ਦੀਆਂ ਟੂਟੀਆਂ, ਬਿਜਲੀ ਦੀ ਤਾਰ ਅਤੇ ਬੋਰਡ ਚੋਰੀ ਕਰਨ ਦੇ ਮਾਮਲੇ ਵਿੱਚ ਸੀਆਈਏ ਦੀ ਟੀਮ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਭਿਸ਼ੇਕ ਵਾਸੀ ਭਰੌਲੀ ਵਜੋਂ ਹੋਈ ਹੈ। ਉਕਤ ਚੋਰੀ 24 ਜੁਲਾਈ ਨੂੰ ਹੋਈ ਸੀ ਜਿਸ ਦੀ ਸ਼ਿਕਾਇਤ ਭਡੌਗ ਪਿੰਡ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਅਦਾਲਤ ਨੇ ਇੱਕ ਦਿਨ ਦਾ ਪੁਲੀਸ ਰਿਮਾਂਡ ਿਦੱਤਾ ਹੈ। -ਪੱਤਰ ਪ੍ਰੇਰਕ

ਬਿਜਲੀ ਬੰਦ ਰਹੇਗੀ

ਬਨੂੜ: 66 ਕੇਵੀ ਮੋਹੀ ਕਲਾਂ ਗਰਿੱਡ ਅਧੀਨ ਚੱਲਦੇ ਵੱਖ-ਵੱਖ ਫ਼ੀਡਰਾਂ ਅਤੇ ਪਿੰਡ ਮੋਹੀ ਕਲਾਂ, ਖੇੜੀ ਗੁਰਨਾ, ਘੜਾਮਾਂ, ਨੰਦਗੜ੍ਹ, ਸੂਰਜਗੜ੍ਹ, ਬਾਸਮਾਂ, ਬੁੱਢਣਪੁਰ ਆਦਿ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ 29 ਜੁਲਾਈ ਨੂੰ ਸਵੇਰੇ 11-00 ਵਜੇ ਤੋਂ ਬਾਅਦ ਸ਼ਾਮ ਚਾਰ ਵਜੇ ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਪਾਵਕੌਰਮ ਦੇ ਬਨੂੜ ਉਪ ਮੰਡਲ ਦੇ ਐਸਡੀਓ ਮੇਜਰ ਸਿੰਘ ਵੱਲੋਂ ਦਿੱਤੀ ਗਈ। -ਪੱਤਰ ਪ੍ਰੇਰਕ

Advertisement

ਛੇ ਦੁਪਹੀਆ ਵਾਹਨ ਬਰਾਮਦ

ਐੱਸਏਐੱਸ ਨਗਰ (ਮੁਹਾਲੀ): ਪੁਲੀਸ ਨੇ ਚੋਰੀ ਦੇ ਦੋ ਮੋਟਰਸਾਈਕਲ ਅਤੇ ਚਾਰ ਐਕਟਿਵਾ ਬਰਾਮਦ ਕੀਤੇ ਹਨ। ਡੀਐਸਪੀ ਸਿਟੀ-ਇੱਕ ਪ੍ਰਿਥਵੀ ਸਿੰਘ ਚਾਹਲ ਤੇ ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਹਰਸ਼ ਕਿਸ਼ੋਰ ਵਾਸੀ ਬਡਹੇੜੀ(ਹਾਲ ਵਾਸੀ ਸੈਕਟਰ 52 ਚੰਡੀਗੜ੍ਹ) ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਮਗਰੋਂ ਵਿਸ਼ਾਲ ਵਾਸੀ ਮੌਲੀ ਜੱਗਰਾਂ ਅਤੇ ਅਜੇ ਵਾਸੀ ਸੈਕਟਰ 25 ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰਸ਼ ਕੋਲੋਂ ਚਾਰ ਐਕਟਿਵਾ ਅਤੇ ਵਿਸ਼ਾਲ ਅਤੇ ਅਜੇ ਕੋਲੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। -ਖੇਤਰੀ ਪ੍ਰਤੀਨਿਧ

ਦੁਕਾਨਦਾਰ ’ਤੇ ਹਮਲਾ

ਮੋਰਿੰਡਾ: ਸ਼ਹਿਰ ਦੀ ਪੁਰਾਣੀ ਬੱਸੀ ਰੋਡ ’ਤੇ ਸਥਿਤ ਦੁਕਾਨ ਦੇ ਮਾਲਕ ’ਤੇ ਦਰਜਨ ਤੋਂ ਵੱਧ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕੀਤੀ। ਅਜੈ ਤੇ ਆਸ਼ੂਤੋਸ਼ ਕਰਿਆਨਾ ਦੁਕਾਨ ਦੇ ਮਾਲਕ ਆਸ਼ੂਤੋਸ਼ ਸ਼ਰਮਾ ਨੇ ਦੱਸਿਆ ਕਿ ਬੀਤੀ ਸ਼ਾਮ ਲਗਪਗ ਸਾਢੇ ਚਾਰ ਵਜੇ ਉਹ ਆਪਣੀ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਦਰਜਨ ਦੇ ਕਰੀਬ ਨਕਾਬਪੋਸ਼ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ

Advertisement
Show comments