ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਿਲਾ ਦੀਆਂ ਚੂੜੀਆਂ ਕੱਟੀਆਂ

ਅਮਲੋਹ ਦੇ ਵਾਰਡ ਨੰਬਰ-2 ਦੀ ਵਸਨੀਕ ਵੀਨਾ ਰਾਣੀ ਪਤਨੀ ਵਿਨੋਦ ਭੂਸ਼ਣ ਨੇ ਦੀਆਂ ਬੱਸ ਚੜ੍ਹਦੇ ਸਮੇਂ 5 ਦੇ ਕਰੀਬ ਔਰਤਾਂ ਵੱਲੋਂ ਸੋਨੇ ਦੀਆਂ ਚੂੜੀਆਂ ਉਸ ਦੇ ਗੁੱਟ ਤੋਂ ਕੱਟ ਲਈਆਂ ਹਨ। ਉਸ ਨੇ ਦਸਿਆ ਕਿ 14 ਸਤੰਬਰ ਨੂੰ ਉਹ ਢੋਲਾਂ...
Advertisement

ਅਮਲੋਹ ਦੇ ਵਾਰਡ ਨੰਬਰ-2 ਦੀ ਵਸਨੀਕ ਵੀਨਾ ਰਾਣੀ ਪਤਨੀ ਵਿਨੋਦ ਭੂਸ਼ਣ ਨੇ ਦੀਆਂ ਬੱਸ ਚੜ੍ਹਦੇ ਸਮੇਂ 5 ਦੇ ਕਰੀਬ ਔਰਤਾਂ ਵੱਲੋਂ ਸੋਨੇ ਦੀਆਂ ਚੂੜੀਆਂ ਉਸ ਦੇ ਗੁੱਟ ਤੋਂ ਕੱਟ ਲਈਆਂ ਹਨ। ਉਸ ਨੇ ਦਸਿਆ ਕਿ 14 ਸਤੰਬਰ ਨੂੰ ਉਹ ਢੋਲਾਂ ਵਾਲਾ ਚੌਕ ਅਮਲੋਹ ਤੋਂ ਨਾਭਾ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਅਤੇ ਪ੍ਰਾਈਵੇਟ ਬੱਸ ਆਉਣ ’ਤੇ ਜਿਉਂ ਹੀ ਉਹ ਬੱਸ ਚੜ੍ਹੀ ਤਾਂ 5 ਦੇ ਕਰੀਬ ਹੋਰ ਔਰਤਾਂ ਵੀ ਉਸ ਦੇ ਅੱਗੇ ਪਿਛੇ ਚੜ੍ਹ ਗਈਆਂ ਅਤੇ ਉਸ ਦੀਆਂ ਸੋਨੇ ਦੀਆਂ ਚੂੜੀਆਂ ਉਤਾਰ ਕੇ ਪ੍ਰਾਈਵੇਟ ਬੱਸ ਵਿੱਚ ਨਾ ਚੜਨ ਦਾ ਬਹਾਨਾ ਬਣਾ ਕੇ ਉਤਰ ਗਈਆਂ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Show comments