ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਿਵ ਮੰਦਰ ਤੋਂ ਪੈਦਲ ਯਾਤਰਾ ਰਵਾਨਾ

ਸ਼ਹਿਰ ਦੀ ਹੱਦ ਅੰਦਰ ਪੈਂਦੇ ਪਿੰਡ ਚਨਾਲੋਂ ਦੇ ਸ਼ਰਧਾਲੂਆਂ ਦੀ 30ਵੀਂ ਸਾਲਾਨਾ ਪੈਦਲ ਯਾਤਰਾ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਪੈਦਲ ਰਵਾਨਾ ਹੋਈ। ਚਨਾਲੋਂ ਦੇ ਅਸਥਾਨ ਬਾਬਾ ਸਰਵਣ ਗਿਰ ਅਤੇ ਪ੍ਰਾਚੀਨ ਸ਼ਿਵ ਮੰਦਰ ਦੇ ਮੁੱਖ ਪ੍ਰਬੰਧਕ ਮਹੰਤ ਧਰੁਵ ਗਿਰ ਦੇ...
ਯਾਤਰਾ ਨੂੰ ਰਵਾਨਾ ਕਰਦੇ ਕੌਂਸਲਰ ਬਹਾਦਰ ਸਿੰਘ ਓਕੇ ਤੇ ਪ੍ਰਦੀਪ ਕੁਮਾਰ ਰੂੜਾ।
Advertisement
ਸ਼ਹਿਰ ਦੀ ਹੱਦ ਅੰਦਰ ਪੈਂਦੇ ਪਿੰਡ ਚਨਾਲੋਂ ਦੇ ਸ਼ਰਧਾਲੂਆਂ ਦੀ 30ਵੀਂ ਸਾਲਾਨਾ ਪੈਦਲ ਯਾਤਰਾ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਪੈਦਲ ਰਵਾਨਾ ਹੋਈ। ਚਨਾਲੋਂ ਦੇ ਅਸਥਾਨ ਬਾਬਾ ਸਰਵਣ ਗਿਰ ਅਤੇ ਪ੍ਰਾਚੀਨ ਸ਼ਿਵ ਮੰਦਰ ਦੇ ਮੁੱਖ ਪ੍ਰਬੰਧਕ ਮਹੰਤ ਧਰੁਵ ਗਿਰ ਦੇ ਆਸ਼ੀਰਵਾਦ ਸਦਕਾ ਸ਼ੁਰੂ ਹੋਈ ਇਸ ਪੈਦਲ ਯਾਤਰਾ ਨੂੰ ਵਾਰਡ ਦੇ ਕੌਂਸਲਰ ਬਹਾਦਰ ਸਿੰਘ ਓਕੇ ਅਤੇ ਸਾਬਕਾ ਕੌਂਸਲਰ ਪਰਦੀਪ ਰੂੜਾ ਨੇ ਰਵਾਨਾ ਕੀਤਾ। ਇਸ ਮੌਕੇ ਬਾਂਕਾ ਗੌਤਮ, ਸੁਖਵਿੰਦਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਉਹ ਪਿਛਲੇ 29 ਸਾਲਾਂ ਤੋਂ ਇਹ ਪੈਦਲ ਯਾਤਰਾ ਕਰਦੇ ਆ ਰਹੇ ਹਨ। ਇਸ ਮੌਕੇ ਅਨਿਲ ਸੋਨੀ, ਅਜਵਿੰਦਰ ਕੁਮਾਰ ਬੱਬੂ ਗੌਤਮ, ਸੋਨੀ ਧੀਮਾਨ, ਅਨਿਲ ਕੁਮਾਰ ਸੋਨੀ, ਅਨਿਲ ਧੀਮਾਨ, ਵਰੁਣ ਗੌਤਮ, ਗੁਰਮਿੰਦਰ ਸਿੰਘ ਪਾਬਲਾ, ਬਲਵਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਹਾਜ਼ਰ ਸਨ। 
Advertisement