ਕੁਰਾਲੀ ਵਿੱਚ ‘ਤੀਆਂ ਤੀਜ ਦੀਆਂ’ ਦੀ ਰੌਣਕ
ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੇ ਪਰਿਵਾਰ ਵੱਲੋਂ ਤੀਜ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਤਨਵੀਰ ਪੈਲੇਸ ਕੁਰਾਲੀ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ।
ਇਸ ਦੀ ਅਗਵਾਈ ਬਲਜੀਤ ਕੌਰ, ਜਸਲੀਨ ਕੌਰ ਅਤੇ ਅਰਸ਼ਪ੍ਰੀਤ ਕੌਰ ਰਤੀਆ ਵੱਲੋਂ ਕੀਤੀ ਗਈ। ਇਸ ਮੌਕੇ ਪਿੰਡ ਪਡਿਆਲਾ ਦੀਆਂ ਧੀਆਂ ਨੂੰ ਪਡਿਆਲਾ ਪਰਿਵਾਰ ਵੱਲੋਂ ਸਨਮਾਨਿਆ ਗਿਆ। ਮਹਿਲਾਵਾਂ ਨੇ ਗਿੱਧਾ ਪਾਇਆ ਤੇ ਬੋਲੀਆਂ ਪਾ ਕੇ ਮਨੋਰੰਜਨ ਕੀਤਾ। ਚੂੜੀਆਂ, ਮਹਿੰਦੀ, ਰਵਾਇਤੀ ਖਾਣੇ ਖਿੱਚ ਦਾ ਕੇਂਦਰ ਰਹੇ। ਜ਼ਿਲ੍ਹਾ ਕਾਂਗਰਸ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਤੀਆਂ ਕੇਵਲ ਤਿਉਹਾਰ ਨਹੀਂ ਸਗੋਂ ਸਾਡੀਆਂ ਧੀਆਂ ਤੇ ਭੈਣਾਂ ਨੂੰ ਮਾਣ ਦੇਣ ਦਾ ਪਵਿੱਤਰ ਮੌਕਾ ਹੈ। ਉਨ੍ਹਾਂ ਮਹਿਲਾਵਾਂ ਵਲੋਂ ਵੱਖ ਵੱਖ ਖੇਤਰਾਂ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਬਲਵਿੰਦਰ ਕੌਰ, ਰੁਪਿੰਦਰ ਕੌਰ ਬਡਾਲਾ, ਰਾਣੀ ਕੁਰਾਲੀ, ਨੀਤੀ ਕਾਲੀਆ, ਪਰਮਜੀਤ ਕੌਰ ਪੈਂਤਪੁਰ, ਪਰਮਜੀਤ ਕੌਰ ਕੁਰਾਲੀ, ਸ਼ਰਨ ਕੌਰ, ਜਗਦੀਪ ਕੌਰ ਕੁਰਾਲੀ, ਕੌਂਸਲਰ ਸ਼ਾਲੂ ਧੀਮਾਨ, ਅਮਨਦੀਪ ਕੌਰ ਦੁਸਾਰਨਾ ਆਦਿ ਹਾਜ਼ਰ ਸਨ।