ਸਕੱਤਰੇਤ ਸਾਹਿਤ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਸਕੱਤਰੇਤ ਸਾਹਿਤ ਸਭਾ ਚੰਡੀਗੜ੍ਹ ਵੱਲੋਂ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ਵ ਪ੍ਰਸਿੱਧ ਅਲਗੋਜ਼ਾ ਵਾਦਕ ਕਲਾਕਾਰ ਕਰਮਜੀਤ ਬੱਗਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ, ਸਰਪ੍ਰਸਤ ਪਰਮਦੀਪ ਸਿੰਘ ਭਬਾਤ, ਰਾਜ ਕੁਮਾਰ ਸਾਹੋਵਾਲੀਆ, ਭੁਪਿੰਦਰ...
Advertisement
ਪੰਜਾਬ ਸਕੱਤਰੇਤ ਸਾਹਿਤ ਸਭਾ ਚੰਡੀਗੜ੍ਹ ਵੱਲੋਂ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ਵ ਪ੍ਰਸਿੱਧ ਅਲਗੋਜ਼ਾ ਵਾਦਕ ਕਲਾਕਾਰ ਕਰਮਜੀਤ ਬੱਗਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ, ਸਰਪ੍ਰਸਤ ਪਰਮਦੀਪ ਸਿੰਘ ਭਬਾਤ, ਰਾਜ ਕੁਮਾਰ ਸਾਹੋਵਾਲੀਆ, ਭੁਪਿੰਦਰ ਝੱਜ, ਸੁਖਚੈਨ ਖਹਿਰਾ, ਦਵਿੰਦਰ ਜੁਗਨੀ, ਬਲਜਿੰਦਰ ਬੱਲੀ ਅਤੇ ਜਸਪ੍ਰੀਤ ਰੰਧਾਵਾ ਆਦਿ ਨੇ ਦੱਸਿਆ ਕਿ ਲਗਭਗ 66 ਸਾਲਾ ਕਰਮਜੀਤ ਬੱਗਾ ਅਕਸਰ ਸਭਾ ਦੀਆਂ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਇਸ ਤੋਂ ਇਲਾਵਾ ਉਹ ‘ਜੱਗ ਜਿਓਂਦਿਆਂ ਦੇ ਮੇਲੇ’ ਟੂਰ ਟਰੈਕਿੰਗ ਕਲੱਬ ਦੇ ਵੀ ਸਲਾਹਕਾਰ ਸਨ। ਉਨ੍ਹਾਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਸੀ ਅਤੇ ਹੁਣ ਉਹ ਸਭਿਆਚਾਰ ਨੂੰ ਸਮਰਪਿਤ ਸਨ। ਉਨ੍ਹਾਂ ਦਾ ਜੱਦੀ ਪਿੰਡ ਸੰਗਰੂਰ ਜ਼ਿਲ੍ਹੇ ਵਿੱਚ ਚੱਠੇ ਸੇਖਵਾਂ ਸੀ ਅਤੇ ਇਸ ਵੇਲੇ ਖਰੜ ਰਹਿ ਰਹੇ ਸਨ। ਉਹ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਦੌਰੇ ਤੋਂ ਵਾਪਸ ਵਰਤੇ ਸਨ। ਉਨ੍ਹਾਂ ਦੇ ਜਾਣ ਨਾਲ ਸਾਹਿਤ ਅਤੇ ਸੱਭਿਆਚਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਮੌਕੇ ਗੁਰਿੰਦਰ ਬੈਦਵਾਣ, ਜਗਤਾਰ ਸਿੰਘ, ਦੀਪਇੰਦਰ ਸੈਣੀ, ਭਗਵੰਤ ਸਿੰਘ ਬੇਦੀ, ਪਰਮਜੀਤ ਪੱਡਾ, ਬਲਜੀਤ ਫਿੱਡਿਆਂਵਾਲਾ, ਸੁਰਜੀਤ ਸੁਮਨ, ਗੁਰਮੀਤ ਸਿੰਗਲ, ਸੁਖਵਿੰਦਰ ਸੁੱਖਾ, ਕਮਲ ਸ਼ਰਮਾ, ਜਰਨੈਲ ਹੁਸ਼ਿਆਰਪੁਰੀ, ਕੁਲਵੰਤ ਸਿੰਘ, ਲਖਵੀਰ ਲੱਖੀ, ਦਲਜੀਤ ਸਿੰਘ, ਰੁਪਿੰਦਰ ਰੂਪੀ, ਨਰੇਸ਼ ਕੁਮਾਰ ਸ਼ਰਮਾ ਅਤੇ ਮਨਜੀਤ ਸਿੰਘ ਵੀ ਹਾਜ਼ਰ ਸਨ।
Advertisement
Advertisement