ਖਰੜ ਦੇ ਸਟੇਡੀਅਮ ਤੋਂ ਰੰਧਾਵਾ ਰੋਡ ਤੱਕ ਸੜਕ ਦੀ ਹਾਲਤ ਖਸਤਾ
77 ਲੱਖ ਰੁਪਏ ਦੇ ਬਜਟ ਨਾਲ ਬਣੀ ਸੀ ਸੜਕ; ਉੱਚ ਪੱਧਰੀ ਜਾਂਚ ਦੀ ਮੰਗ
Advertisement
ਹਾਲ ਹੀ ਵਿੱਚ ਬਣੀ ਖਰੜ ਦੇ ਸਟੇਡੀਅਮ ਤੋਂ ਰੰਧਾਵਾ ਰੋਡ ’ਤੇ ਬੀਤੇ ਦਿਨ ਮੀਂਹ ਪੈਣ ਮਗਰੋਂ ਪਾਣੀ ਖੜ੍ਹਾ ਹੋ ਗਿਆ। ਜਨ ਹਿਤ ਵਿਕਾਸ ਮੰਚ ਖਰੜ ਦੇ ਪ੍ਰਧਾਨ ਰਣਜੀਤ ਸਿੰਘ ਹੰਸ ਅਤੇ ਸਕੱਤਰ ਬਿਰਜ ਮੋਹਨ ਸ਼ਰਮਾ ਨੇ ਦੋਸ਼ ਲਗਾਇਆ ਕਿ ਇਹ ਸੜਕ 77 ਲੱਖ ਤੋਂ ਵੱਧ ਦੇ ਬਜਟ ਨਾਲ ਹਾਲ ਹੀ ਵਿੱਚ ਬਣਾਈ ਗਈ ਸੀ ਅਤੇ ਇਹ ਸੜਕ ਦਰਪਣ ਸਿਟੀ ਰੋਡ ਦੇ ਸਾਹਮਣੇ ਬੰਦ ਕਰ ਦਿੱਤੀ ਹੈ ਪਰ ਇਹ ਬਣਨੀ ਰੰਧਾਵਾ ਰੋਡ ਤੱਕ ਚਾਹੀਦੀ ਸੀ ਅਤੇ ਪਾਣੀ ਦੀ ਨਿਕਾਸੀ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਉਨ੍ਹਾਂ ਮੰਗ ਕੀਤੀ ਕਿ ਜਿਸ ਠੇਕੇਦਾਰ ਨੇ ਇਹ ਸੜਕ ਬਣਾਈ ਹੈ ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਠੇਕੇਦਾਰ ਨੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਸਹੀ ਤਰੀਕੇ ਨਾਲ ਨਹੀਂ ਕੀਤਾ।
Advertisement
ਉਨ੍ਹਾਂ ਨਗਰ ਕੌਂਸਲ ਦੀ ਪ੍ਰਧਾਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮਾਮਲੇ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ।
ਨਗਰ ਕੌਂਸਲ ਦੇ ਸਬੰਧਿਤ ਜੇਈ ਮਨੋਜ ਕੁਮਾਰ ਨੇ ਕਿਹਾ ਕਿ ਦਰਪਨ ਸਿਟੀ ਤੋਂ ਲੈ ਕੇ ਰੰਧਾਵਾ ਰੋਡ ਤੱਕ ਕੰਮ ਕਿਸੇ ਹੋਰ ਠੇਕੇਦਾਰ ਨੇ ਕਰਨਾ ਹੈ। ਉਨ੍ਹਾਂ ਖਾਮੀਆਂ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।
Advertisement